ਸ੍ਰੀ ਮੁਕਤਸਰ ਸਾਹਿਬ: ਮਨਰੇਗਾ ਯੂਨੀਅਨ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ(ਸੋਮਵਾਰ) ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਮਨਰੇਗਾ ਯੂਨੀਅਨ ਦਾ ਕਹਿਣਾ ਸੀ ਕਿ ਜਿਨ੍ਹਾਂ ਕੋਲ ਆਪਣੇ ਪਿੰਡਾਂ ਵਿੱਚ ਘਰ ਨਹੀਂ ਹਾਂ, ਉਨ੍ਹਾਂ ਨੂੰ ਸਰਕਾਰ ਵੱਲੋਂ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣੇ ਜਾ ਰਹੇ ਹਨ।
ਪਰ ਪਿੰਡਾਂ ਵਿਚੋਂ ਸਰਪੰਚ ਜਾਂ ਹੋਰ ਜਿਹੜੇ ਮੈਂਬਰ ਹਨ। ਉਹ ਆਪਣੇ ਚਹੇਤਿਆਂ ਨੂੰ ਪਲਾਟਾਂ ਦੇ ਵਿੱਚ ਨਾਮ ਪਾ ਰਹੇ ਹਨ, ਪਰ ਜਿਨ੍ਹਾਂ ਨੂੰ ਲੋੜ ਹੈ। ਉਨ੍ਹਾਂ ਨੂੰ ਨਾਮ ਨਹੀਂ ਪਾਏ ਜਾ ਰਹੇ।
ਉੱਥੇ ਹੀ ਇਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਜਾਂ ਸਰਕਾਰ ਸਾਡੀ ਗੱਲ ਨਹੀਂ ਸੁਣਦਾ ਉਨ੍ਹਾਂ ਜ਼ਿਕਰ ਅਸੀਂ ਸੰਘਰਸ਼ ਕਰਦੇ ਰਹਾਂਗੇ। ਉੱਥੇ ਹੀ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ, ਜੋ ਇਨ੍ਹਾਂ ਦਾ ਪ੍ਰਕਿਰਿਆ ਹੈ, ਮੈਂ ਪੂਰਾ ਕਰਕੇ ਰਹਾਂਗਾ।
ਇਹ ਵੀ ਪੜ੍ਹੋ:ਖਾਕੀ ਦਾਗਦਾਰ ! 4 ਪੁਲਿਸ ਮੁਲਾਜ਼ਮਾਂ ਦਾ ਵੱਡਾ ਕਾਂਡ