ਮ੍ਰਿਤਕ ਦੀ ਪਛਾਣ ਰਵੀ ਕੁਮਾਰ 32 ਸਾਲ ਨਿਵਾਸੀ ਮੌੜ ਰੋਡ ਵਜੋਂ ਹੋਈ ਹੈ। ਰਵੀ ਕਬਾੜ ਦੀ ਦੁਕਾਨ 'ਤੇ ਕੰਮ ਕਰਦਾ ਸੀ। ਆਪਣੀ ਪਤਨੀ ਨੂੰ ਪੇਕੇ ਛੱਡਣ ਤੋਂ ਬਾਅਦ ਦੇਰ ਸ਼ਾਮ ਮੌੜ ਰੋਡ ਸਥਿਤ ਆਪਣੇ ਘਰ ਆ ਕੇ ਰਵੀ ਨੇ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਉਸਨੇ ਆਪਣੇ ਫ਼ੌਨ 'ਤੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਪੰਜ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।