ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਥੇਦਾਰ ਕੋਲਿਆਂਵਾਲੀ ਨਾਮੁਰਾਦ ਬੀਮਾਰੀ ਤੋਂ ਜੂਝ ਰਹੇ ਸੀ, ਜਿਸ ਤੋਂ ਬਾਅਦ ਤੜਕਸਾਰ ਉਨ੍ਹਾਂ ਆਪਣੇ ਆਖ਼ਰੀ ਸਾਹ ਲਏ।
ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਸਨ ਅਤੇ ਬਾਦਲ ਪਰਿਵਾਰ ਦੇ ਬਹੁਤ ਹੀ ਕਰੀਬੀ ਜਾਣੇ ਜਾਂਦੇ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਕੋਲਿਆਂਵਾਲੀ ਜਿਥੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ ਉਥੇ ਹੀ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ:ਮਸ਼ਹੂਰ ਕਲਾਕਾਰ, ਪਦਮ ਭੂਸ਼ਣ ਐਵਾਰਡੀ ਲਕਸ਼ਮਣ ਪਾਈ ਦਾ ਦੇਹਾਂਤ