ਸ਼੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਐਸ.ਐਸ.ਪੀ. ਡੀ. ਸੁਡਰਵਿਲੀ ਨੇ ਤੰਗ ਅਤੇ ਭੀੜ-ਭਾੜ ਵਾਲੇ ਬਜ਼ਾਰਾਂ ਦਾ ਪੈਦਲ ਮਾਰਚ ਕੀਤਾ। ਇਸ ਸਮੇਂ ਡੀ ਐਸ ਪੀ ਹਰਵਿੰਦਰ ਚੀਮਾ ਸਮੇਤ ਥਾਣਾ ਸਿਟੀ ਅਤੇ ਸਦਰ ਦੇ ਸਾਰੇ ਐਸ.ਐਚ.ਓ. ਵੀ ਇਸ ਪੈਦਲ ਮਾਰਚ ਦਾ ਹਿੱਸਾ ਬਣੇ।
ਕਾਨੂੰਨ ਅਤੇ ਟ੍ਰੈਫ਼ਿਕ ਵਿਵਸਥਾ ਦਾ ਨੇੜਿਓਂ ਮੁਲਾਂਕਣ ਕਰ ਰਹੇ ਐਸ.ਐਸ.ਪੀ. ਨੇ ਦੱਸਿਆ ਕਿ ਸਮੁੱਚੇ ਸਿਸਟਮ ਨਾਲ ਸਬੰਧਿਤ ਮਿਲ ਰਹੀਆਂ ਸ਼ਿਕਾਇਤਾਂ ਦੇ ਹੱਲ ਦੇ ਵਿਕਲਪ ਦੇਖਣ ਲਈ ਉਨ੍ਹਾਂ ਇਹ ਪ੍ਰੋਗਰਾਮ ਉਲੀਕਿਆ ਹੈ ਜਿਸ 'ਚ ਉਨ੍ਹਾਂ ਨੂੰ ਚੰਗੇ ਨਤੀਜੇ ਅਤੇ ਵਧੀਆ ਜਾਣਕਾਰੀ ਮਿਲੀ। ਇਸ ਦੇ ਅਧਾਰ 'ਤੇ ਉਹ ਜਨਤਕ ਸਮੱਸਿਆਵਾਂ ਦੇ ਹੱਲ ਲਈ ਸਟੀਕ ਰਾਹ ਲੱਭਣਗੇ।
ਸਾਲ 2017 'ਚ ਬਣੀਂ ਕਾਂਗਰਸ ਸਰਕਾਰ ਦੇ ਤਿੰਨ ਸਾਲ ਬਾਅਦ ਸ਼੍ਰੀ ਮੁਕਤਸਰ ਸਾਹਿਬ ਨੂੰ ਆਈ.ਪੀ.ਐਸ. ਅਧਿਕਾਰੀ ਡੀ.ਸੁਡਰਵਿਲੀ ਐਸ.ਐਸ.ਪੀ. ਵਜੋਂ ਨਸੀਬ ਹੋਏ ਹਨ। ਇਸ ਦਾ ਚੰਗਾ ਪੱਖ ਰਿਹਾ ਕਿ ਉੱਚ ਕੋਟੀ ਦੀ ਬੁੱਧੀ ਕਾਰਨ ਇਹ ਅਧਿਕਾਰੀ, ਹੇਠਲੇ ਪੱਧਰ ਤੋਂ ਸੁਣੀਆਂ-ਸੁਣਾਈਆਂ ਕਹਾਣੀਆਂ 'ਤੇ ਭਰੋਸਾ ਕਰਨ ਦੀ ਥਾਂ ਖੁਦ ਮੌਕੇ 'ਤੇ ਪਹੁੰਚ ਕੇ ਸਥਿਤੀ ਸਮਝਣ 'ਚ ਦੇਰ ਨਹੀਂ ਲਗਾਉਂਦੇ। ਇਸ ਬਾਰੇ ਸਮਾਜ ਦੇ ਬੁੱਧੀ ਜੀਵਾਂ ਮੁਤਾਬਕ ਨਰਕ ਵਰਗਾ ਸਿਸਟਮ ਕੁਝ ਨਿਖਰਦਾ ਦਿਖਾਈ ਦੇ ਰਿਹਾ ਹੈ।