ਸ੍ਰੀ ਮੁਕਸਤਰ ਸਾਹਿਬ: ਹਲਕਾ ਮਲੋਟ ਦੇ ਪਿੰਡ ਈਨਖੇੜਾ ਵਿੱਚ ਅੱਜ ਵੀਰਵਾਰ ਨੂੰ ਸੋਗ ਦੀ ਲਹਿਰ ਫੈਲ ਗਈ, ਜਦੋਂ ਪਿੰਡ ਦੇ ਇਕ 17 ਸਾਲ ਦੇ ਨੌਜਵਾਨ ਗੁਰਤੇਜ ਸਿੰਘ ਦੀ ਪਿੰਡ ਦੇ ਟਰੈਕ ਵਿੱਚ ਦੌੜ ਲਗਾਉਂਦੇ ਸਮੇਂ ਹਾਰਟ ਅਟੈਕ ਨਾਲ ਮੌਤ ਹੋ ਗਈ। ਦੱਸ ਦਈਏ ਕਿ ਇਹ ਨੌਜਵਾਨ ਗੁਰਤੇਜ ਸਿੰਘ ਆਪਣੀਆਂ 2 ਭੈਣਾਂ ਦਾ ਇਕਲੌਤਾ ਭਰਾ ਸੀ।
ਗੁਰਤੇਜ ਸਿੰਘ ਮੌਤ ਨਾਲ ਸੋਗ ਦੀ ਲਹਿਰ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਨੌਜਵਾਨ ਗੁਰਤੇਜ ਸਿੰਘ ਸ਼ੁਰੂ ਤੋਂ ਹੀ ਖੇਡਾਂ ਵਿੱਚ ਰੁਚੀ ਰੱਖਦਾ ਸੀ। ਗੁਰਤੇਜ ਸਿੰਘ ਨੇ 1600 ਮੀਟਰ ਦੌੜ ਅਤੇ ਬਾਸਕਟਬਾਲ ਖੇਡ ਵਿੱਚੋਂ ਅਲੱਗ-ਅਲੱਗ ਜ਼ਿਲ੍ਹਿਆਂ ਅਤੇ ਦੂਸਰੇ ਰਾਜਾਂ ਵਿੱਚੋਂ ਕਾਫੀ ਟਰਾਫੀਆਂ ਅਤੇ ਮੈਡਲ ਜਿੱਤੇ ਸਨ। ਗੁਰਤੇਜ ਸਿੰਘ ਉੱਤੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਫ਼ਕਰ ਸੀ। ਪਰ ਹੁਣ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਗੁਰਤੇਜ ਸਿੰਘ ਦੀ ਮੌਤ ਨਾਲ ਜਿਸ ਨਾਲ ਜਿੱਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪਿੰਡ ਵਾਸੀਆਂ ਅਤੇ ਹਲਕੇ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ।
ਪਿਤਾ ਨੇ ਸੁਣਾਇਆ ਦੁੱਖੜਾ: ਇਸ ਦੌਰਾਨ ਹੀ ਮ੍ਰਿਤਕ ਲੜਕੇ ਗੁਰਤੇਜ ਸਿੰਘ ਦੇ ਪਿਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਦੁੱਖ ਪ੍ਰਗਟ ਕਰਦੇ ਕਿਹਾ ਕਿ ਉਹਨਾਂ ਦਾ ਹੋਣਹਾਰ ਪੁੱਤਰ ਕਾਨਵੈਂਟ ਸਕੂਲ ਵਿੱਚ ਪੜਦਾ ਰਿਹਾ ਅਤੇ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ। ਜਿਸ ਨੇ 1600 ਮੀਟਰ ਦੌੜ ਅਤੇ ਬਾਸਕਟਬਾਲ ਖੇਡ ਵਿਚੋਂ ਅਨੇਕਾਂ ਮੈਡਲ ਪ੍ਰਾਪਤ ਕੀਤੇ ਸਨ। ਉਹਨਾਂ ਕਿਹਾ ਕਿ ਗੁਰਤੇਜ ਸਿੰਘ ਹੁਣ ਨੈਸ਼ਨਲ ਖੇਡਾਂ ਦੀ ਤਿਆਰੀ ਕਰ ਰਿਹਾ ਸੀ, ਗੁਰਤੇਜ ਸਿੰਘ ਸ਼ਾਮ ਵੇਲੇ ਜਦ ਪਿੰਡ ਦੇ ਗਰਾਊਂਡ ਵਿੱਚ ਦੌੜ ਲਗਾ ਰਿਹਾ ਸੀ ਤਾਂ ਅਚਾਨਕ ਉਸ ਦੀ ਤਬੀਅਤ ਵਿਗਾੜ ਗਈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ।
ਪਿੰਡ ਵਾਸੀਆਂ ਵੱਲੋਂ ਸਰਕਾਰ ਨੂੰ ਮਦਦ ਲਈ ਗੁਹਾਰ: ਦੂਸਰੇ ਪਾਸੇ ਇਸ ਵਾਪਰੀ ਮੰਦਭਾਗੀ ਘਟਨਾ ਨੇ ਸਾਰੇ ਪਿੰਡ ਨੂੰ ਰਿਵਾ ਕੇ ਰੱਖ ਦਿੱਤਾ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਲੜਕੇ ਉੱਤੇ ਸਾਰੇ ਪਿੰਡ ਨੂੰ ਫ਼ਕਰ ਸੀ, ਜਿਸ ਨੇ ਖੇਡਾਂ ਵਿੱਚ ਅਨੇਕਾਂ ਮੈਡਲ ਟ੍ਰਾਫ਼ੀਆਂ ਹਾਸਲ ਕੀਤੀਆਂ ਸਨ। ਇਹ ਇਕ ਗਰੀਬ ਪਰਿਵਾਰ ਵਿੱਚੋਂ 2 ਭੈਣਾਂ ਦਾ ਇਕਲੌਤਾ ਭਰਾ ਸੀ। ਅੱਜ ਉਹਨਾਂ ਦੇ ਪੁੱਤਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਘਾਟਾ ਪਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਕਿਸੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਜਾਂ ਆਰਥਿਕ ਮਦਦ ਦੇਵੇ।
ਇਹ ਵੀ ਪੜ੍ਹੋ: ਵਿਆਹੁਤਾ ਨੇ ਸੁਹਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ