ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹੋਟਲ ਵਿੱਚ ਕਿਸਾਨ ਆਗੂ ਡਾ. ਸਵੈਮਾਨ ਪਹੁੰਚੇ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇੱਕ ਵਾਰ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਤੁਸੀਂ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਕਾਂਗਰਸ, ਚਾਹੇ ਅਕਾਲੀ, ਚਾਹੇ ਕੋਈ ਹੋਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਰਖ ਚੁੱਕੇ ਹੋ, ਉਨ੍ਹਾਂ ਵੱਲੋਂ ਕੁਝ ਵੀ ਸੁਧਾਰ ਨਹੀਂ ਕੀਤਾ ਸਗੋਂ ਆਪਣੇ ਹੀ ਫ਼ਾਇਦੇ ਲਏ ਹਨ।
ਸੰਯੁਕਤ ਸਮਾਜ ਦੇ ਉਮੀਦਵਾਰ ਇੱਕ ਸੰਘਰਸ਼ ਵਿੱਚੋਂ ਨਿਕਲੇ ਹਨ, ਜਿਨ੍ਹਾਂ ਦਾ ਸੰਘਰਸ਼ ਜ਼ਿੰਦਗੀ ਭਰ ਯਾਦ ਰੱਖਿਆ ਜਾਵੇਗਾ। ਉੱਥੇ ਬੀਜੇਪੀ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਬੀਜੇਪੀ ਦਾ ਵਿਰੋਧ ਕਰਦੇ ਰਹਾਂਗੇ, ਕਿਉਂਕਿ ਸਾਡੇ 700 ਦੇ ਕਰੀਬ ਕਿਸਾਨ ਬੀਜੇਪੀ ਕਾਰਨ ਸ਼ਹੀਦ ਹੋਏ ਹਨ।
ਉਥੇ ਇਨ੍ਹਾਂ ਦਾ ਕਹਿਣਾ ਸੀ ਕਿ ਪਿੰਡਾਂ ਵਿੱਚ ਬੀਜੇਪੀ ਨੂੰ ਕੋਈ ਵੜਨ ਨਹੀਂ ਦਿੱਤਾ, ਪਰ ਤੁਸੀਂ ਇਕ ਅਜਿਹਾ ਉਮੀਦਵਾਰ ਚੁਣੋ ਜੋ ਤੁਹਾਡਾ ਭਲਾ ਕਰ ਕੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਧਾਰ ਸਕੇ।
ਜੇ ਹੁਣ ਵੀ ਤੁਸੀਂ ਨਾ ਜਾਗੇ ਫਿਰ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ। ਉੱਥੇ ਹੀ ਇਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਉਮੀਦਵਾਰ ਅਨੂਰੂਪ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ:ਫ਼ਿਰੋਜ਼ਪੁਰ ਦਿਹਾਤੀ ਤੋਂ ਤੀਜੀ ਵਾਰ ਸਿੱਧੇ ਮੁਕਾਬਲੇ ਦੇ ਆਸਾਰ, ਕਾਂਗਰਸ ਤੇ ਆਪ ਨੇ ਬਦਲੇ ਉਮੀਦਵਾਰ