ETV Bharat / state

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਭਿਆਨਕ ਹਾਦਸੇ 'ਚ 2 ਜੀਆਂ ਦੀ ਮੌਤ - ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਭੁੱਲਰ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿੱਚ 2 ਵਿਆਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜੋ ਕਿ ਜ਼ੇਰੇ ਇਲਾਜ ਹਨ।

ਦੋ ਕਾਰਾਂ ਵਿਚਕਾਰ ਭਿਆਨਕ ਟੱਕਰ
author img

By

Published : Feb 16, 2019, 11:02 PM IST

ਜਾਣਕਾਰੀ ਮੁਤਾਬਕ ਆਲਟੋ ਕਾਰ (ਆਰ.ਜੇ 31 ਸੀ ਬੀ 3081) ਸ੍ਰੀ ਮੁਕਤਸਰ ਸਹਿਬ ਤੋਂ ਦੋਦਾ ਗੋਲਡਨ ਮੈਰਿਜ ਪੈਲਸ ਵਿਆਹ 'ਤੇ ਜਾ ਰਹੀ ਸੀ। ਇਹ ਕਾਰ ਪੀਰ ਕਾਬਡੀਆਂ ਦਾ ਰਹਿਣ ਵਾਲਾ ਵਿਕਰਮ ਸਿੰਘ ਚਲਾ ਰਿਹਾ ਸੀ। ਅਚਾਨਕ ਹੀ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਸਵਿੱਫਟ ਡਿਜ਼ਾਇਰ ਕਾਰ ਨੇ ਵਿਕਰਮ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਦੋ ਕਾਰਾਂ ਵਿਚਕਾਰ ਭਿਆਨਕ ਟੱਕਰ
undefined

ਆਲਟੋ ਕਾਰ ਬੇਕਾਬੂ ਹੋ ਗਈ ਅਤੇ ਖੇਤਾਂ 'ਚ ਜਾ ਡਿੱਗੀ। ਇਸ ਹਾਦਸੇ 'ਚ ਕਾਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਜ਼ਖ਼ਮੀ ਹੋ ਗਏ। ਜ਼ਖ਼ਮੀ ਵਿਆਕਤੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਹਿਬ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਪੱਕੀ ਟਿੱਬੀ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਅਤੇ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਦੂਜੇ ਪਾਸੇ ਸਵਿਫਟ ਡਿਜ਼ਾਇਰ ਕਾਰ ਦਾ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਸ੍ਰੀ ਮੁਕਤਸਰ ਸਹਿਬ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Download link 

Reporter-Gurparshad Sharma
Station_Sri Muktsar Sahib
Contact_98556-59556

ਦੋ ਕਾਰਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ 'ਚ ਦੋ ਦੀ ਮੌਤ, ਤਿੰਨ ਜਖਮੀਂ
ਦੋਦਾ ਮੈਰਿਜ ਪੈਲਿਸ ਲਈ ਵਿਆਹ 'ਤੇ ਜਾ ਰਹੇ ਸਨ

  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਨੇੜ੍ਹੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦੋ ਵਿਆਕਤੀਆਂ ਦੀ ਮੌਤ ਅਤੇ ਤਿੰਨ ਜਖਮੀਂ ਹੋਣ ਦਾ ਦੁੱਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅਲਟੋ ਕਾਰ (ਆਰ.ਜੇ 31 ਸੀ ਬੀ 3081 ਜੋ), ਜੋ ਸ਼੍ਰੀ ਮੁਕਤਸਰ ਸਹਿਬ ਸਾਈਡ ਤੋ ਦੋਦਾ ਗੋਲਡਨ ਮੈਰਿਜ ਪੈਲਿਸ ਲਈ ਵਿਆਹ 'ਤੇ ਜਾ ਰਹੇ ਸਨ, ਜਿਸ ਨੂੰ ਵਿਕਰਮ ਸਿੰਘ ਪੁੱਤਰ ਦਰਸ਼ਨ ਸਿੰਘ ਪੀਰ ਕਾਬਡੀਆਂ (ਰਾਜਸਥਾਨ ਪੱਕੀ ਟਿੱਬੀ ਚਲਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਤੇਜ ਰਫਤਾਰ ਸਵਿਫਟ ਡਜਾਇਰ ਕਾਰ ਪੀ.ਬੀ .22 ਏ 0048 ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਅਲਟੋ ਕਾਰ ਬੇਕਾਬੂ ਹੋ ਗਈ ਅਤੇ ਉਸ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਖਤਾਨਾ ਵਿੱਚ ਡਿੱਗ ਗਈ। ਜਖਮੀ ਵਿਆਕਤੀਆਂ ਨੂੰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਹਿਬ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਹਰਜੀਤ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪੱਕੀ ਟਿੱਬੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਸ ਦੇ ਪਰਿਵਾਰ ਦੀਆਂ ਜਖਮੀ ਔਰਤਾਂ ਹਿੰਮਤ ਕੌਰ, ਅਨਾਦੀਪ ਕੌਰ ਅਤੇ ਲੜਕੇ ਜਸਕਰਨ ਸਿੰਘ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਦੂਸਰੀ ਕਾਰ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਤਲਵਿੰਦਰ ਸਿੰਘ, ਪ੍ਰਤਾਪ ਸਿੰਘ ਐਸ.ਐਚ.ਓ. ਥਾਣਾ ਸਦਰ ਸ਼੍ਰੀ ਮੁਕਤਸਰ ਸਹਿਬ ਆਪਣੀ ਪੁਲਿਸ ਫੋਰਸ ਨਾਲ ਘਟਨਾ ਸਥਾਨ ਤੇ ਪੁੱਜ ਗਏਅਤੇ ਲਾਸ਼ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਹਿਬ ਵਿਖੇ ਭੇਜ ਦਿੱਤੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਬਾਇਟ- ਮੁਖ ਥਾਣਾ ਸਦਰ ਪ੍ਰਤਾਪ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.