ਸ੍ਰੀ ਮੁਕਤਸਰ ਸਾਹਿਬ:ਕੋਰੋਨਾ ਨੂੰ ਲੈਕੇ ਸੂਬਾ ਸਰਕਾਰ (State Government)ਦੇ ਵੱਲੋਂ ਸਖ਼ਤੀ ਵਧਾਈ ਗਈ ਹੈ ਇਸਨੂੰ ਲੈਕੇ ਸਿਨੇਮਾ ਮਾਲਕ(Cinema owners) ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ।ਇਸ ਦੌਰਾਨ ਸਿਨੇਮਾਂ ਮਾਲਕਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਭਾਵੇਂ ਦੇਰੀ ਨਾਲ ਹੀ ਸਹੀ ਪਰ ਜਿੰਮ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਕਿ ਸਰਕਾਰ ਦਾ ਚੰਗਾ ਉਪਰਾਲਾ ਹੈ।ਉਨ੍ਹਾ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਕਾਲ ਚ ਬੱਸਾਂ ਵੀ ਚਲਾ ਦਿੱਤੀਆਂ ਹਨ ਤੇ 50 ਫੀਸਦ ਸਵਾਰੀਆਂ ਦੇ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੇ ਵਿੱਚ ਹਦਾਇਤਾਂ ਦੀ ਪਾਲਣਾ ਘੱਟ ਹੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਵੀ ਕੋਈ ਪਰੇਸ਼ਾਨੀ ਨਹੀਂ ਪਰ ਸਰਕਾਰ ਨੂੰ ਉਨ੍ਹਾਂ ਦੀ ਫਰਿਆਦ ਵੀ ਸੁਣਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿੰਮ ਪਹਿਲਾਂ ਹੀ ਖੋਲ੍ਹ ਦੇਣੇ ਚਾਹੀਦੇ ਸਨ ।ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਉਨ੍ਹਾਂ ਨੂੰ ਵੀ ਸਿਨੇਮਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜਾਰਾ ਚਲਾ ਸਕਣ।
ਉਨ੍ਹਾਂ ਦੱਸਿਆ ਕਿ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਤੇ ਬਿਜਲੀ ਦੇ ਬਿੱਲਾਂ ਦੇ ਕਾਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਕਰਕੇ ਸਰਕਾਰ ਨੂੰ ਉਨ੍ਹਾਂ ਨੂੰ ਥੋੜ੍ਹੀ ਰਾਹਤ ਤਾਂ ਜ਼ਰੂਰ ਦੇਣੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ਨੂੰ 20 ਫੀਸਦੀ ਲੋਕਾਂ ਦੇ ਨਾਲ ਸਿਨੇਮਾ ਖੋਲ੍ਹਣ ਦੀ ਇਜਾਜ਼ਤ ਦੇ ਦੇਵੇ ਉਹ ਉਸ ਨਾਲ ਹੀ ਆਪਣਾ ਗੁਜਾਰਾ ਕਰ ਲੈਣਗੇ।ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਨਗੇ।
ਇਹ ਵੀ ਪੜ੍ਹੋ:ਅਧਿਆਪਕ ਨੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ’ਚ ਸੁੱਟਿਆ, 2 ਦੀ ਮੌਤ