ਮੁਕਤਸਰ ਸਾਹਿਬ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਜੀ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਧਾਨ ਚਰਨਦੀਪ ਮਾਨ ਅਤੇ ਜ਼ਿਲ੍ਹਾ ਦਫ਼ਤਰ ਇੰਚਾਰਜ ਮਲਕੀਤ ਸਿੰਘ ਭੁੱਲਰ ਸੋਹਣੇਵਾਲਾ ਦੀ ਅਗਵਾਈ ਵਿੱਚ ਪਿੰਡ ਚੱਕ ਅਟਾਰੀ ਸਦਰਵਾਲਾ ਵਿੱਖੇ ਰਾਹੁਲ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਦੀ ਟੀਮ ਦੁਆਰਾ ਕੋਰੋਨਾ ਕਾਲ ਵਿਚ ਫੀਸ ਨਾ ਭਰ ਸਕਣ ਵਾਲੇ 10 ਲੋੜਵੰਦ ਬੱਚਿਆਂ ਨੂੰ ਪੜ੍ਹਾਈ ਲਈ ਸਾਰੇ ਸਾਲ ਦੀਆਂ ਫੀਸਾਂ ਦੇ ਚੈੱਕ ਦਿੱਤੇ।
ਇਸ ਮੌਕੇ ਕਾਂਗਰਸੀ ਆਗੂਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਕਿਸੇ ਵੀ ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਕਿ ਸਾਰੇ ਬੱਚਿਆਂ ਦਾ ਪੜ੍ਹਾਈ ਕਰਨ ਦਾ ਸੁਪਨਾ ਸਾਕਰ ਹੋਵੇ। ਇਸ ਸਮੇ ਪ੍ਰਿੰਸੀਪਲ ਬਸੰਤ ਸਿੰਘ ਜੀ, ਹਲਕਾ ਮਲੋਟ ਦੇ ਯੂਥ ਪ੍ਰਧਾਨ ਰਮਨੀਤ ਸਿਘ ਭਾਗਸਰ, ਹਲਕਾ ਲੰਬੀ ਦੇ ਸ਼ੋਸ਼ਲ ਮੀਡੀਆ ਇੰਚਾਰਜ ਗੁਰਜੋਤ ਸਿੰਘ, ਸਰਿੰਦਰ ਸੇਤੀਆ, ਬਿੰਦਰ ਸਿੰਘ ਅਤੇ ਪਿੰਡ ਚੱਕ ਅਟਾਰੀ ਸਦਰਵਾਲਾ (ਸੋਹਣੇਵਾਲੇ) ਦੀ ਪੰਚਾਇਤ ਹਾਜ਼ਰ ਸੀ।
ਇਹ ਵੀ ਪੜ੍ਹੋ : Father's Day 2021: ਜਾਣੋ ਕਿਉਂ ਮਨਾਇਆ ਜਾਂਦਾ ਹੈ 'ਫਾਦਰਜ਼ ਡੇਅ',ਕੀ ਹੈ ਇਸ ਦਿਨ ਦਾ ਮਹੱਤਵ