ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ ਉੱਪਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਪੁੱਜੇ। ਇਸ ਮੌਕੇ ਉਨ੍ਹਾਂ ਦਰਬਾਰ ਸਾਹਿਬ ਮੱਥਾ ਟੇਕਿਆ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਕੇਰਲ ਸਰਕਾਰ ਵੱਲੋਂ ਸੀਏਏ ਬਿੱਲ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਉੱਪਰ ਬੋਲਦੇ ਹੋਏ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਜੋ ਸੁਪਰੀਮ ਕੋਰਟ ਦੇ ਵਿੱਚ ਗਏ ਹਨ ਪਰ ਪੰਜਾਬ ਦੇ ਵਿੱਚ ਇਸ ਦਾ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਕਰਨਗੇ।
ਇਸ ਦੇ ਨਾਲ ਉਨ੍ਹਾਂ ਨੇ ਸੂਬੇ ਵਿੱਚ ਵਧੇ ਬਿਜਲੀ ਦੇ ਰੇਟਾਂ ਦੇ ਕਾਰਨਾਂ ਨੂੰ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਹ ਸਭ ਸੁਖਬੀਰ ਬਾਦਲ ਦੀ ਹੀ ਦੇਣ ਹੈ, ਇਸ ਨੂੰ ਰੱਦ ਕਰਨ ਬਾਰੇ ਉਹ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ। ਬੇਅਦਬੀ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਇਸ ਦੀ ਕਾਨੂੰਨੀ ਜਾਂਚ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ ਜੋ ਵੀ ਕਸੂਰਵਾਰ ਅਤੇ ਜ਼ਿੰਮੇਵਾਰ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜੋ: ਅੱਜ ਪੀਐਮ ਨਾਲ ਮੁਲਾਕਾਤ ਕਰਨਗੇ ਈਰਾਨ ਦੇ ਵਿਦੇਸ਼ ਮੰਤਰੀ ਜ਼ਰੀਫ
ਸੁਖਬੀਰ ਬਾਦਲ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਰਾਜਸੀ ਕਾਨਫਰੰਸ ਉੱਪਰ ਕੀਤੀ ਟਿੱਪਣੀ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਅਕਾਲ ਤਖਤ ਦਾ ਹੁਕਮ ਮੰਨਣ ਵਾਲੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਿਆ