ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਵਿਖੇ ਬਸੰਤ ਪੰਚਮੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਪਤੰਗ ਉਡਾਉਂਦੇ ਹੋਏ ਨਜ਼ਰ ਆਏ। ਸ਼ਹਿਰਵਾਸੀਆਂ ਵੱਲੋਂ ਬਹੁਤ ਹੀ ਧੂਮਧਾਮ ਨਾਲ ਬਸੰਤ ਪੰਚਮੀ ਨੂੰ ਤਿਉਹਾਰ ਨੂੰ ਮਨਾਇਆ ਗਿਆ।
ਬੱਚਿਆਂ ਅਤੇ ਬਜ਼ੁਰਗਾਂ ਵੱਲੋਂ ਕੀਤੀ ਗਈ ਪਤੰਗਬਾਜ਼ੀ
ਦੱਸ ਦਈਏ ਕਿ ਇਸ ਦਿਨ ਦਾ ਬੱਚੇ-ਬਜ਼ੁਰਗ ਵੱਲੋਂ ਬੜੀ ਹੀ ਬੇਸਬਰੀ ਨਾਲ ਇਸ ਤਿਉਹਾਰ ਦਾ ਇੰਤਜਾਰ ਕੀਤਾ ਜਾਂਦਾ ਹੈ। ਸਵੇਰ ਤੋਂ ਹੀ ਬੱਚੇ, ਬਜ਼ੁਰਗ ਨੌਜਵਾਨ ਆਪਣੀਆਂ ਛੱਤਾਂ ਤੇ ਚੜ੍ਰ ਕੇ ਡੀਜੇ ਲਗਾ ਕੇ ਪਤੰਗਬਾਜੀ ਕਰਦੇ ਹਨ। ਨਾਲ ਹੀ ਪਤੰਗਬਾਜ਼ੀ ਦਾ ਮੁਕਾਬਲਾ ਵੀ ਕਰਦੇ ਹਨ। ਇਸ ਮੌਕੇ ਇਲਾਕਾਵਾਸੀਆਂ ਦਾ ਕਹਿਣਾ ਹੈ ਕਿ ਇਸ ਦਿਨ ਦਾ ਉਨ੍ਹਾਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਕਿ ਕਦੋਂ ਇਹ ਬਸੰਤ ਪੰਚਮੀ ਦਾ ਤਿਉਹਾਰ ਆਵੇ ਤੇ ਫਿਰ ਉਹ ਪਤੰਗ ਉਡਾਉਣ। ਇਸ ਤੋਂ ਇਲਾਵਾ ਲੋਕਾਂ ਨੇ ਚਾਈਨਾ ਡੋਰ ਤੋਂ ਦੂਰ ਰਹਿਣ ਦੀ ਵੀ ਗੱਲ ਆਖੀ।