ETV Bharat / entertainment

ਨਵੇਂ ਗਾਣੇ ਨਾਲ ਸੰਗੀਤ ਪ੍ਰੇਮੀਆਂ ਸਨਮੁੱਖ ਹੋਣਗੇ ਗਾਇਕ ਹਰਭਜਨ ਮਾਨ ਦੇ ਪੁੱਤਰ, ਇਸ ਦਿਨ ਹੋਵੇਗਾ ਰਿਲੀਜ਼ - AVKASH MANN UPCOMING SONG

ਗਾਇਕ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਆਪਣਾ ਨਵਾਂ ਗਾਣਾ 'ਹੁਸਨ' ਲੈ ਕੇ 17 ਨਵੰਬਰ ਨੂੰ ਸੰਗੀਤ ਪ੍ਰੇਮੀਆਂ ਸਨਮੁੱਖ ਹੋਣ ਜਾ ਰਹੇ ਹਨ।

AVKASH MANN UPCOMING SONG
AVKASH MANN UPCOMING SONG (Instagram)
author img

By ETV Bharat Punjabi Team

Published : Nov 14, 2024, 2:38 PM IST

ਫਰੀਦਕੋਟ: ਪੰਜਾਬੀ ਗਾਇਕੀ ਨੂੰ ਨਵੇਂ ਅਯਾਮ ਦੇਣ 'ਚ ਪਿਛਲੇ ਕਈ ਦਹਾਕਿਆਂ ਤੋਂ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਲੋਕ ਗਾਇਕ ਹਰਭਜਨ ਮਾਨ ਦੇ ਹੋਣਹਾਰ ਪੁੱਤਰ ਅਵਕਾਸ਼ ਮਾਨ ਵੀ ਸੰਗ਼ੀਤਕ ਖੇਤਰ ਵਿੱਚ ਸਥਾਪਤੀ ਲਈ ਲਗਾਤਾਰ ਯਤਨਸ਼ੀਲ ਹਨ। ਹੁਣ ਉਨ੍ਹਾਂ ਵੱਲੋਂ ਨਵਾਂ ਗਾਣਾ 'ਹੁਸਨ' ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾਵੇਗਾ।

ਟੀ.ਸੀਰੀਜ਼ ਵੱਲੋ ਵੱਡੇ ਪੱਧਰ 'ਤੇ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਟਰੈਕ ਦਾ ਮਿਊਜ਼ਿਕ ਭਾਰਤ ਸੌਰਭ ਦੁਆਰਾ ਤਿਆਰ ਕੀਤਾ ਗਿਆ ਹੈ ਜਦਕਿ ਇਸ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਗਾਣੇ ਦੇ ਅਲਫਾਜ਼ ਅਵਕਾਸ਼ ਮਾਨ ਵੱਲੋ ਰਚੇ ਗਏ ਹਨ। ਇਹ ਗੀਤ 17 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੋਲੋਡੀਅਸ ਗਾਣੇ ਦਾ ਮਿਊਜ਼ਿਕ ਵੀਡੀਓ ਕਾਫ਼ੀ ਬਿਗ ਸਕੇਲ ਅਧੀਨ ਫਿਲਮਾਂਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਤੇਜ਼ੀ ਸੰਧੂ ਦੁਆਰਾ ਕੀਤਾ ਗਿਆ ਹੈ।

ਪਿਆਰ ਅਤੇ ਸਨੇਹ ਭਰੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਫਿਲਮਾਂਕਣ ਕੈਨੇਡਾ ਦੀਆਂ ਖੂਬਸੂਰਤ ਲੋਕੋਸ਼ਨਜ਼ 'ਤੇ ਕੀਤਾ ਗਿਆ ਹੈ, ਜਿਸ ਵਿੱਚ ਅਵਕਾਸ਼ ਮਾਨ ਸ਼ਾਨਦਾਰ ਫੀਚਰਿੰਗ ਕਰਦੇ ਨਜ਼ਰੀ ਅਉਣਗੇ। ਉਹ ਅਪਣੇ ਇਸ ਨਵੇਂ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਹਾਲ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨੂੰ ਲੈ ਕੇ ਸੰਗੀਤਕ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੇ ਅਤੇ ਕੈਨੇਡਾ ਦੇ ਜਨਮੇਂ ਅਤੇ ਪਲੇ ਹੋਣ ਦੇ ਬਾਵਜੂਦ ਅੱਜਕਲ੍ਹ ਅਵਕਾਸ਼ ਆਪਣੀਆਂ ਅਸਲ ਜੜਾਂ ਪੰਜਾਬ ਵਿੱਚ ਹੀ ਸਮਾਂ ਬਤੀਤ ਕਰਦੇ ਦਿਖਾਈ ਦੇ ਰਹੇ ਹਨ। ਕੈਨੇਡੀਅਨ ਧਰਤੀ ਤੋਂ ਆਪਣੇ ਗਾਇਕੀ ਸਫ਼ਰ ਦਾ ਆਗਾਜ਼ ਕਰਨ ਵਾਲੇ ਅਵਕਾਸ਼ ਮਾਨ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਿਨੇਮਾਂ ਸਕਰੀਨ 'ਤੇ ਵੀ ਆਪਣੀ ਪ੍ਰਭਾਵੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜਿਸ ਸਬੰਧਤ ਰਸਮੀ ਐਲਾਨ ਜਲਦ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.