ETV Bharat / state

ਸਾਬਕਾ ਮੁੱਖ ਮੰਤਰੀ ਦੀ ਅੰਤਿਮ ਯਾਤਰਾ ਲਈ ਵਿਸ਼ੇਸ਼ ਟਰੈਕਟਰ ਤਿਆਰ, ਲਿਖਿਆ- 'ਫਖ਼ਰ-ਏ-ਕੌਮ' - ਸਿਆਸੀ ਆਗੂ

ਪਰਕਾਸ਼ ਸਿੰਘ ਬਾਦਲ ਦੇ ਸਨਮਾਨ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਸਕਾਰ ਵਾਲੀ ਥਾਂ ਤੱਕ ਲੈ ਜਾਣ ਵਾਲੇ ਵਿਸ਼ੇਸ਼ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਉੱਤੇ ਫਖਰ-ਏ-ਕੌਮ ਲਿਖਿਆ ਗਿਆ।

last journey of the former CM Parkash Singh Badal

author img

By

Published : Apr 27, 2023, 12:05 PM IST

Updated : Apr 27, 2023, 2:34 PM IST

ਸਾਬਕਾ ਮੁੱਖ ਮੰਤਰੀ ਦੀ ਅੰਤਿਮ ਯਾਤਰਾ ਲਈ ਵਿਸ਼ੇਸ਼ ਟਰੈਕਟਰ ਤਿਆਰ, ਲਿਖਿਆ- 'ਫਖ਼ਰ-ਏ-ਕੌਮ'

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿਖੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਦੇਹ ਨੂੰ ਟਰੈਕਟਰ ਵਿਚ ਘਰ ਤੋਂ ਖੇਤ (ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ) ਲਿਜਾਇਆ ਜਾਵੇਗਾ। ਇਸ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ 'ਤੇ ਫਖ਼ਰ-ਏ-ਕੌਮ ਲਿਖਿਆ ਗਿਆ ਹੈ।

ਅੰਤਿਮ ਦਰਸ਼ਨ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿਖੇ ਕੀਤਾ ਜਾਵੇਗਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਦੁਪਹਿਰ 1 ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 12 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਘਰ ਰੱਖਿਆ ਗਿਆ ਹੈ। ਅੰਤਿਮ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਤੇ ਸਥਾਨਕ ਲੋਕ ਪਹੁੰਚ ਰਹੇ ਹਨ।

ਅੰਤਿਮ ਵਿਦਾਈ: ਪਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਕੋਲ ਪੁੱਤਰ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਪੋਤਰਾ ਅਨੰਤਬੀਰ ਅਤੇ ਦੋਹਤੀਆਂ ਗੁਰਲੀਨ ਅਤੇ ਹਰਲੀਨ ਕੌਰ ਵਿਰਲਾਪ ਕਰਦੇ ਹੋਏ ਨਜ਼ਰ ਆਏ। ਅੰਤਿਮ ਸਸਕਾਰ ਲਈ ਪਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵਿਸ਼ੇਸ਼ ਤਿਆਰ ਕੀਤੇ ਗਏ ਟਰੈਕਟਰ ਵਿੱਚ ਲਿਜਾਇਆ ਜਾਵੇਗਾ। ਅੰਤਿਮ ਵਿਦਾਈ ਵਿੱਚ ਸ਼ਾਮਲ ਹੋਣ ਲਈ ਭਾਜਪਾ ਆਗੂ ਮਨਜਿੰਦਰ ਸਿਰਸਾ ਵੀ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ ਹੋਣਗੇ। ਹੋਰ ਕਈ ਵੱਡੇ ਨੇਤਾ ਵੀ ਪਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣਗੇ।

ਰਾਸ਼ਟਰੀ ਰਾਜਨੀਤੀ ਦੇ ਮਾਹਿਰ: 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਕੌਮੀ ਸਿਆਸਤ ਵਿੱਚ ਵੀ ਆਪਣੀ ਸਿਆਸੀ ਸੂਝ-ਬੂਝ ਦਾ ਲੋਹਾ ਮਨਵਾਇਆ। 1992 ਵਿੱਚ ਬਾਬਰੀ ਢਾਹੇ ਜਾਣ ਤੋਂ ਬਾਅਦ, ਬਾਦਲ ਘੱਟ-ਗਿਣਤੀ ਭਾਈਚਾਰੇ ਵਿੱਚੋਂ ਇੱਕੋ ਇੱਕ ਆਗੂ ਸੀ, ਜੋ ਭਾਜਪਾ ਨਾਲ ਡਟ ਕੇ ਖੜ੍ਹਾ ਸੀ। 1996 ਤੋਂ 1999 ਦੇ ਸਾਲਾਂ ਦੌਰਾਨ, ਬਾਦਲ ਨੇ ਭਾਜਪਾ ਨੂੰ ਅਛੂਤ ਮੰਨਣ ਵਾਲੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਐਨਡੀਏ ਦੇ ਬੈਨਰ ਹੇਠ ਲਿਆਉਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਉਮਰ ਦੇ ਲਿਹਾਜ਼ ਨਾਲ ਭਾਰਤ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਸਨ। ਸਾਲ 1927 ਵਿੱਚ ਜਨਮੇ ਬਾਦਲ ਨੇ ਆਪਣੀ ਸਿਆਸੀ ਪਾਰੀ 1947 ਵਿੱਚ ਸ਼ੁਰੂ ਕੀਤੀ, ਉਸੇ ਸਾਲ ਜਦੋਂ ਦੇਸ਼ ਆਜ਼ਾਦ ਹੋਇਆ ਸੀ।ਬਾਦਲ ਆਪਣੇ 75 ਸਾਲਾਂ ਦੇ ਸਿਆਸੀ ਜੀਵਨ ਵਿੱਚ ਕਈ ਵਾਰ ਜੇਲ੍ਹ ਵੀ ਗਏ। 17 ਸਾਲ ਜੇਲ ਕੱਟਣ ਵਾਲੇ ਬਾਦਲ ਨੇ ਆਪਣੀ ਇਕਲੌਤੀ ਧੀ ਪ੍ਰਨੀਤ ਕੌਰ ਦੇ ਵਿਆਹ ਲਈ ਵੀ ਪੈਰੋਲ ਮੰਗਣੀ ਠੀਕ ਨਹੀਂ ਸਮਝੀ।

ਇਹ ਵੀ ਪੜ੍ਹੋ: Parkash Singh Badal: ਚੰਡੀਗੜ੍ਹ ਤੋਂ ਪਿੰਡ ਬਾਦਲ ਤੱਕ ਅੰਤਿਮ ਯਾਤਰਾ, ਨਮ ਅੱਖਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਕੀਤਾ ਧੰਨਵਾਦ

Last Updated : Apr 27, 2023, 2:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.