ETV Bharat / state

ਕੋਰੋਨਾ ਦੇ ਨਾਮ ਤੇ ਹੋ ਰਹੀ ਵੱਡੀ ਲੁੱਟ-ਕਿਸਾਨ - ਕੋਰੋਨਾ ਵਾਇਰਸ

ਕੋਰੋਨਾ ਨੂੰ ਲੈਕੇ ਕਿਸਾਨਾਂ ਵਲੋਂ ਲਗਾਤਾਰ ਸਰਕਾਰਾਂ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ।ਕਿਸਾਨਾਂ ਦਾ ਕਹਿਣੈ ਕਿ ਜਾਣ ਬੁੱਝ ਆਮ ਲੋਕਾਂ ਦੀ ਕੋਰੋਨਾ ਦੇ ਨਾਮ ਤੇ ਲੁੱਟ ਕੀਤੀ ਜਾ ਰਹੀ ਹੈ।

ਕੋਰੋਨਾ ਦੇ ਨਾਮ ਤੇ ਹੋ ਰਹੀ ਵੱਡੀ ਲੁੱਟ-ਕਿਸਾਨ
ਕੋਰੋਨਾ ਦੇ ਨਾਮ ਤੇ ਹੋ ਰਹੀ ਵੱਡੀ ਲੁੱਟ-ਕਿਸਾਨ
author img

By

Published : May 25, 2021, 9:18 PM IST

ਸ੍ਰੀ ਮੁਕਤਸਰ ਸਾਹਿਬ:ਕੋਰੋਨਾ ਨੂੰ ਲੈਕੇ ਕਿਸਾਨਾਂ ਵਲੋਂ ਆਪਣੇ ਹੱਥਾਂ ਚ ਤਖਤੀਆਂ ਲਿਖੇ ਨਾਅਰੇ ਲੈਕੇ ਸਰਕਾਰ ਤੇ ਲੋਕਾਂ ਦੀ ਲੁੱਟ ਕਰਨ ਵਾਲੇ ਹਸਪਤਾਲਾਂ ਦੇ ਖਿਲਾਫ਼ ਰੋਸ ਜਤਾਇਆ ਗਿਆ ਹੈ।ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਗਿੱਦੜਬਾਹਾ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਛੋਟੇ ਜਿਹੇ ਫਲੂ ਨੂੰ ਕੋਰੋਨਾ ਵਾਇਰਸ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਡੇ ਪੱਧਰ ‘ਤੇ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੋਕ ਤਾਂ ਪਹਿਲਾਂ ਹੀ ਭੁੱਖਮਰੀ ਦੀ ਕਗਾਰ ‘ਤੇ ਹਨ। ਕਿਸਾਨ ਆਗੂ ਸਰਕਾਰਾਂ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੂੰ ਪਤਾ ਸੀ ਵੀ ਕੋਰੋਨਾ ਵਾਇਰਸ ਬਹੁਤ ਵੱਡੀ ਬੀਮਾਰੀ ਹੈ ਤਾਂ ਸਰਕਾਰ ਨੇ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ।

ਕੋਰੋਨਾ ਦੇ ਨਾਮ ਤੇ ਹੋ ਰਹੀ ਵੱਡੀ ਲੁੱਟ-ਕਿਸਾਨ

ਕਿਸਾਨਾਂ ਨੇ ਮੰਗ ਕਰਦੇ ਕਿਹਾ ਕਿ ਸਰਕਾਰ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਮੁਫਤ ‘ਚ ਕਰੇ ਉਨ੍ਹਾਂ ਨਾਲ ਹੀ ਹਸਪਤਾਲਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜੇ ਅਣਗਹਿਲੀ ਹੁੰਦੀ ਹੈ ਤਾਂ ਉਹ ਸਾਰਿਆਂ ਦੇ ਸਾਹਮਣੇ ਆ ਸਕੇ।

ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਬਿਆਨ ਆ ਰਹੇ ਹਨ ਕਿ ਜਿਹੜੇ ਕਿਸਾਨ ਦਿੱਲੀ ਧਰਨੇ ਪ੍ਰਦਰਸ਼ਨ ਤੇ ਬੈਠੇ ਹਨ ਉਨ੍ਹਾਂ ਕਾਰਨ ਕੋਰੋਨਾ ਫੈਲਦਾ ਹੈ ਜੋ ਕਿ ਬਿਲਕੁਲ ਬੇਬੁਨਿਆਦ ਹਨ ਕਿਉਂਕਿ ਦਿੱਲੀ ਧਰਨੇ ਪ੍ਰਦਰਸ਼ਨ ਤੇ ਬੈਠੇ ਕਿਸਾਨ ਤੰਦਰੁਸਤ ਹਨ ਤੇ ਉਨ੍ਹਾਂ ਕਾਰਨ ਕੋਰੋਨਾ ਨਹੀਂ ਫੈਲਦਾ ਜੇਕਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਕੋਰੋਨਾ ਫੈਲਦਾ ਹੁੰਦਾ ਤਾਂ ਹੁਣ ਤੱਕ ਵੱਡੀ ਪੱਧਰ ਤੇ ਲੋਕਾਂ ਦੀ ਮੌਤ ਹੋ ਜਾਣੀ ਸੀ।

ਇਹ ਵੀ ਪੜੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.