ਨਵਾਂਸ਼ਹਿਰ: ਪੰਜਾਬ ਤੋਂ ਪੁਰਤਗਾਲ ਗਏ ਨੌਜਵਾਨ ਦੀ ਰਸਤੇ ਵਿੱਚ ਹੋਏ ਹਾਦਸੇ ਦੌਰਾਨ ਮੌਤ ਹੋ ਗਈ। ਉਸ ਨੌਜਵਾਨ ਦੀ ਲਾਸ਼ ਨੂੰ ਪਿੰਡ ਲਿਆਂਦਾ ਗਿਆ ਹੈ। ਉਸ ਪਰਿਵਾਰਕ ਮੈਂਬਰ ਬਹੁਤ ਦੁਖ ਵਿੱਚ ਦਿੱਖ ਰਹੇ ਸਨ। ਮ੍ਰਿਤਰ ਦੇ ਪਿਤਾ ਵੱਲੋਂ ਏਜੰਟ 'ਤੇ ਦੋਸ਼ ਲਗਾਏ ਹਨ ਕਿ ਉਸ ਦੇ ਕਾਰਨ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ। ਪਿਤਾ ਵੱਲੋਂ ਕੜੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆ ਮ੍ਰਿਤਕ ਗੁਰਸ਼ਰਨ ਦੇ ਪਿਤਾ ਜੋਗਾ ਰਾਮ ਦੱਸਿਆ ਕਿ ਗੁਰਸ਼ਰਨ ਉਰਫ਼ ਮਨੀ ਨੂੰ ਕਰੀਬ 2 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਇੱਕ ਏਜੰਟ ਵੱਲੋਂ ਪੁਰਤਗਾਲ ਭੇਜਿਆ ਗਿਆ ਸੀ। ਏਜੰਟ ਨੇ ਪੁਰਤਗਲ ਭੇਜਣ ਲਈ 12 ਲੱਖ ਲਏ ਸਨ। ਗੁਰਸ਼ਰਨ ਨੂੰ 19 ਫਰਵਰੀ ਨੂੰ ਸਰਬੀਆ ਤੋਂ ਗ੍ਰੀਸ ਦੇ ਸ਼ਹਿਰ ਪਾਤਾਰਾ ਤੋਂ 2 ਨੰਬਰ ਡੋਂਕੀ ਵਿੱਚ ਟਰਾਲੇ ਰਾਂਹੀ ਪੁਰਤਗਲ ਲਈ ਭੇਜਣਾ ਸੀ, ਪਰ ਟਰਾਲੀ ਤੋਂ ਡਿੱਗਣ ਅਤੇ ਉਸੇ ਟਰਾਲੀ ਹੇਠ ਆਉਣ ਨਾਲ ਮੌਤ ਹੋ ਗਈ।
ਗੁਰਸ਼ਰਨ ਉਰਫ ਮਨੀ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਔੜ ਵਿਖੇ ਪਹੁੰਚੀ ਜਿੱਥੇ ਮਾਹੌਲ ਬਹੁਤ ਹੀ ਗਮਗੀਨ ਸੀ। ਗੁਰਸ਼ਰਨ ਉਰਫ ਮਨੀ ਦਾ ਪਿੰਡ ਔੜ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਨੇ ਉਕਤ ਏਜੰਟ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਤੇ ਸਖਤ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਮੀਤ ਹੇਅਰ ਦਾ ਐਲਾਨ, ਜਲਦ ਕੀਤੀ ਜਾਵੇਗੀ ਅਧਿਆਪਕਾਂ ਦੀ ਭਰਤੀ