ਨਵਾਂ ਸ਼ਹਿਰ: ਸਥਾਨਕ ਪਿੰਡ ਮੱਲਪੁਰ ਅੜਕਾਂ ਦੇ ਵਿੱਚ ਸਲਫਾਸ ਖਾ ਕੇ ਪੂਰੇ ਪਰਿਵਾਰ ਦੀ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ 'ਚ ਮਾਂ-ਪਿਓ ਤੇ ਧੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ।
ਗੁਆਂਢੀਆਂ ਨੇ ਦਿੱਤੀ ਜਾਣਕਾਰੀ
- ਗੁਆਂਢੀਆਂ ਨੇ ਦੱਸਿਆ ਕਿ ਘਰ 'ਚ ਕੋਈ ਚਹਿਲ-ਪਹਿਲ ਨਾਂਹ ਹੋਣ ਕਰਕੇ ਉਨ੍ਹਾਂ ਨੇ ਘਰ ਦੇ ਦਰਵਾਜ਼ੇ ਤੋੜ ਅੰਦਰ ਗਏ ਤਾਂ ਉਨ੍ਹਾਂ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਬਿਸਤਰੇ 'ਤੇ ਪਏ ਦੇਖਿਆ।
- ਉਨ੍ਹਾਂ ਨੇ ਕਿਹਾ ਕਿ ਕੁੜੀ, ਮਾਂ-ਪਿਓ ਦੀ ਸੇਵਾ ਕਰਨੀ ਚਾਹੁੰਦੀ ਸੀ ਕਿਉਂਕਿ ਉਹ ਕਾਫ਼ੀ ਬਜ਼ੁਰਗ ਸੀ।
- ਉਨ੍ਹਾਂ ਨੇ ਦੱਸਿਆ ਕਿ ਘਰ ਪ੍ਰੇਸ਼ਾਨੀ ਵਾਲੀ ਵੀ ਕੋਈ ਗੱਲ ਨਹੀਂ ਸੀ।
ਪੁਲਿਸ ਨੇ ਮੌਕੇ 'ਤੇ ਕੀਤੀ ਜਾਂਚ
- ਪੁਲਿਸ ਅਧਿਕਾਰੀ ਨੇ ਕਿਹਾ ਕਿ ਆਤਮ ਹੱਤਿਆ ਸਲਫ਼ਾਸ ਖਾ ਕੇ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ ਮੌਕੇ ਤੋਂ ਕੋਈ ਸੁਸਾਇਡ ਨੋਟ ਨਹੀਂ ਬਰਾਮਦ ਕੀਤਾ ਹੈ।
- ਉਨ੍ਹਾਂ ਨੇ ਕਿਹਾ ਕਿ ਪਿਤਾ ਦੀ ਉਮਰ ਕੁੱਝ 80 ਸਾਲ ਸੀ, ਮਾਂ ਦੀ ਉਮਰ 78 ਸਾਲ ਤੇ ਧੀ 40 ਸਾਲ ਦੀ ਸੀ।
- 10 ਜਨਵਰੀ ਨੂੰ ਕੁੜੀ ਦਾ ਵਿਆਹ ਪੂਰੇ ਪਿੰਡ ਦੀ ਮਦਦ ਨਾਲ ਕਰਵਾਇਆ ਜਾਣਾ ਸੀ।
- ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਖੁਦਕੁਸ਼ੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।