ਮੁਹਾਲੀ: ਜ਼ਿਲ੍ਹੇ ਦੇ ਨਵੇਂ ਚੰਡੀਗੜ੍ਹ ਦੇ ਪਿੰਡ ਚੰਦਪੁਰ ਦੀ 86 ਏਕੜ ਜ਼ਮੀਨ ਸਿਆਸੀ ਆਗੂਆਂ ਦੀਆ ਸੰਸਥਾਵਾਂ ਜੋ ਸਰਕਾਰੀ ਅਫ਼ਸਰਾਂ ਦੀ ਸ਼ਹਿ ਤੇ ਕੌਡੀਆਂ ਦੇ ਭਾਅ ਲੀਜ਼ ਤੇ ਲੈ ਕੇ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਕੋਈ ਪੰਚਾਇਤ ਮੈਂਬਰ ਜਾਂ ਪਿੰਡ ਵਾਸੀ ਜ਼ਮੀਨ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਾ ਹੈ, ਤਾਂ ਉਨ੍ਹਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ, ਅਤੇ ਵਿਰੋਧ ਕਰਨ ਵਾਲੇ ਪੰਚਾਇਤ ਮੈਂਬਰਾਂ ਉੱਤੇ ਝੂਠੇ ਇਲਜ਼ਾਮ ਲਗਾਕੇ ਸਸਪੈਂਡ ਕਰ ਦਿੱਤਾ ਜਾਂਦਾ ਹੈ।
ਪਿੰਡ ਚੰਦਪੁਰ ਵਿੱਚ ਵਿਰੋਧ ਕਰਨ ਵਾਲੇ 2 ਪੰਚਾਇਤ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਜਦਕਿ ਤਿੰਨ ਪੰਚਾਇਤ ਮੈਂਬਰਾਂ ਨੂੰ ਭੂ ਮਾਫੀਏ ਨੇ ਆਪਣੇ ਨਾਲ ਮਿਲਾ ਲਿਆ ਹੈ। ਨਾਲ ਹੀ ਇਸ ਮਾਫੀਆਂ ਵੱਲੋਂ ਜ਼ਮੀਨਾਂ ਲੀਜ਼ ‘ਤੇ ਲੈਣ ਲਈ ਮਤਾ ਪੁਆਇਆ ਗਿਆ ਹੈ।
ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹਨ। ਕਿ ਕਿਸੇ ਬਲਾਈਂਡ ਲੋਕਾਂ ਦੀ ਮਦਦ ਕਰਨ ਵਾਲੀ ਸੰਸਥਾ ਦੇ ਨਾਂ ‘ਤੇ ਢਾਈ ਏਕੜ ਜ਼ਮੀਨ ਲੀਜ਼ ‘ਤੇ ਦਿੱਤੀ ਗਈ ਹੈ। ਸਮਾਜ ਸੇਵੀ ਸੰਸਥਾਵਾਂ ਦੇ ਨਾਮ ‘ਤੇ ਹੋਰ ਜ਼ਮੀਨਾਂ ਹੜੱਪਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਉਜਾਗਰ ਹੋਣ ਤੋਂ ਬਾਅਦ ਪਿੰਡ ਚੰਦਪੁਰ ਦੇ ਲੋਕਾਂ ਨੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਨਾਲ ਮਿਲੇ।
ਜਿਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਖੁਲਾਸੇ ਕਰਦਿਆਂ ਕਿਹਾ, ਕਿ ਪਿੰਡ ਦੀ 86 ਏਕੜ ਜ਼ਮੀਨ ਉੱਤੇ ਮੌਜੂਦਾ ਅਤੇ ਸਾਬਕਾ ਸਿਆਸੀ ਆਗੂਆਂ ਨੇ ਸਰਕਾਰੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਸੰਸਥਾਵਾਂ ਬਣਾ ਕੇ ਕੁਝ ਏਕੜ ਜ਼ਮੀਨ ਲੀਜ਼ ‘ਤੇ ਲੈ ਲਈ ਹੈ। ਅਤੇ ਬਾਕੀ ਜ਼ਮੀਨ ਨੂੰ ਲੀਜ਼ ‘ਤੇ ਲੈਣ ਦੀ ਤਿਆਰੀ ਚੱਲ ਰਹੀ ਹੈ।
ਉਨ੍ਹਾਂ ਕਿਹਾ, ਕਿ ਜਦੋਂ ਪਿੰਡ ਚੰਦਪੁਰ ਦੇ 2 ਪੰਚਾਇਤ ਮੈਂਬਰ ਕੁਲਦੀਪ ਸਿੰਘ ਅਤੇ ਜਸਵਿੰਦਰ ਕੌਰ ਇਸ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾ ਕੇ ਸਸਪੈਂਡ ਕਰ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਵਿਰੋਧ ਕਰਨ ਵਾਲਿਆਂ ‘ਤੇ ਪਰਚੇ ਦਰਜ ਕਰਵਾਏ ਗਏ ਹਨ। ਹੁਣ ਇਨ੍ਹਾਂ ਲੋਕਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਮੰਗਾਂ ਪੂਰੀਆਂ ਨਾ ਹੋਈਆ ਤਾਂ ਕਿਸਾਨ ਕਰਨਗੇ ਰੇਲਵੇ ਟਰੈਕ ਜਾਮ