ਨਵਾਂਸ਼ਹਿਰ:ਪੁਲਿਸ ਨੇ ਕਰੋੜਾਂ ਰੁਪਏ ਦੀ ਜ਼ਮੀਨ ਦਾ ਜਾਅਲੀ ਮਾਲਕ ਬਣਕੇ ਠੱਗੀ (Cheating) ਮਾਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।ਇਸ ਬਾਰੇ ਜਾਂਚ ਅਧਿਕਾਰੀ ਬਖਸ਼ੀਸ਼ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਰਸ਼ਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਫ਼ਤਿਹਾਬਾਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ 26 ਏਕੜ ਜ਼ਮੀਨ ਦਾ ਕਥਿਤ ਮੁਲਜ਼ਮ ਵੱਲੋਂ 13 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ ਸਾਢੇ ਤਿੰਨ ਕਰੋੜ ਰੁਪਏ ਦਾ ਸੌਦਾ ਕੀਤਾ ਹੈ।
5 ਲੱਖ ਰੁਪਏ ਪੇਸ਼ਗੀ ਵਜੋਂ ਲਏ ਸਨ
ਉਨ੍ਹਾਂ ਨੇ ਦੱਸਿਆ ਕਿ 70 ਲੱਖ ਦੇ ਬਿਆਨੇ ਵਿਚੋਂ 5 ਲੱਖ ਰੁਪਏ ਪੇਸ਼ਗੀ ਵਜੋਂ ਮੁਲਜ਼ਮਾਂ ਨੂੰ ਦਿੱਤੀ ਗਈ ਸੀ ਪਰ ਜਦੋਂ ਬਿਆਨਾਂ ਲਿਖਣ ਲਈ ਖਰੀਦਦਾਰ ਨੇ ਮਾਲਕ ਦਾ ਸ਼ਨਾਖਤੀ ਕਾਰਡ ਮੰਗਿਆ ਤਾਂ ਮਾਲਕ ਨਕਲੀ ਨਿਕਲ ਗਿਆ ਅਤੇ ਮੌਕੇ ਉਤੇ ਕੋਈ ਠੋਸ ਕਾਗਜ਼ ਨਾ ਦਿਖਾ ਸਕੇ।
ਬਿਆਨਾ ਕਰਨ ਸਮੇਂ ਕਾਗਜ਼ ਜਾਅਲੀ ਨਿਕਲੇ
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 5 ਲੱਖ ਵਿਚੋਂ ਡੇਢ ਲੱਖ ਰੁਪਏ ਵਾਪਸ ਦੇ ਦਿੱਤੇ ਗਏ ਅਤੇ ਬਾਕੀ ਰੁਪਏ ਵਾਪਸ ਨਾ ਆਏ।ਉੱਚ ਅਧਿਕਾਰੀ ਨੇ ਜਾਂਚ ਦੇ ਹੁਕਮ ਦਿੱਤੇ ਗਏ।ਉਨ੍ਹਾਂ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਕੇ ਬਲਵਿੰਦਰ ਕੁਮਾਰ ਪੁੱਤਰ ਸ਼ਿੰਦਾ ਰਾਮ ਵਾਸੀ ਪਿੰਡ ਸਲੋਹ, ਸੁਖਦੇਵ ਸਿੰਘ ਪੁੱਤਰ ਸੋਹਣ ਸਿੰਘ ਪੱਤੀ ਬਾਦਲ ਕੀ ਬਡਾਲਾ ਤਹਿਸੀਲ ਫਿਲੌਰ ਅਤੇ ਲਖਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਮਿਠੜਾ ਫਿਲੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਨਕਲੀ ਮਾਲਕ ਇੰਦਰ ਪਾਲ ਭੱਟੀ ਪੁੱਤਰ ਗੁਰਚਰਨ ਸਿੰਘ ਵਾਸੀ ਜਲੰਧਰ ਗ੍ਰਿਫ਼ਤਾਰ (Arrested)ਤੋਂ ਬਾਹਰ ਹੈ।
ਇਹ ਵੀ ਪੜੋ:Delta Plus Variant: ਲੁਧਿਆਣਾ ਤੋਂ ਸਾਹਮਣੇ ਆਇਆ ਪਹਿਲਾ ਕੇਸ