ਨਵਾਂਸ਼ਹਿਰ: ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਦੀ ਭਰਤੀ (Recruitment in Punjab Police) ਨੂੰ ਦਿੱਤੀ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸਦੇ ਨੌਜਵਾਨਾਂ ਮੁੰਡੇ-ਕੁੜੀਆਂ ਨੇ ਭਰਤੀ ਹੋਣ ਨੂੰ ਲੈਕੇ ਕਮਰ ਕਸ ਲਈ ਹੈ। ਇਸਦੇ ਚੱਲਦੇ ਹੀ ਨਵਾਂਸ਼ਹਿਰ ਚ ਸੈਂਕੜੇ ਨੌਜਵਾਨ ਤਿਆਰੀ ਕਰਨ ਨੂੰ ਲੈਕੇ ਸੜਕਾਂ ਤੇ ਰਨਿੰਗ ਕਰਦੇ ਦਿਖਾਈ ਦੇ ਰਹੇ ਹਨ।
ਇਸ ਮੌਕੇ ਮਨਵਿੰਦਰਵੀਰ ਸਿੰਘ ਐਸਪੀ ਸਥਾਨਕ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ (Government of Punjab) ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ (Unemployed youth) ਲਈ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਲੜਕੇ ਲੜਕੀਆਂ ਅੱਜ ਤੋਂ ਹੀ ਆਪਣੀ ਐਕਟੀਵਿਟੀ ਫਿਜ਼ੀਕਲ ਐਕਸਰਸਾਈਜ਼ ਸ਼ੁਰੂ ਕਰ ਦੇਣ।
ਨਵਾਂਸ਼ਹਿਰ ਪੁਲਿਸ ਵਲੋ ਆਈਟੀਆਈ ਗਰਾਉਂਡ ਵਿਖੇ ਰੋਜ਼ਾਨਾ ਸਵੇਰੇ ਤੇ ਸ਼ਾਮ ਪੰਜਾਬ ਪੁਲਿਸ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਹੋਣ ਵਾਲੇ ਫਿਜ਼ੀਕਲ ਟੈਸਟ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸ ਰਹੀ ਹੈ ਕਿ ਪੰਜਾਬ ਪੁਲਿਸ ਦੀ ਭਰਤੀ ਬਿਲਕੁਲ ਓਪਨ ਟੈਸਟ ਨਾਲ ਹੋਵੇਗੀ ਤੇ ਕੋਈ ਵੀ ਨੌਜਵਾਨ ਪੰਜਾਬ ਪੁਲਿਸ ਵਿਚ ਭਰਤੀ ਹੋਣ ਲਈ ਕਿਸੇ ਵੀ ਚੋਰ ਠੱਗ ਦੇ ਝਾਂਸੇ ਵਿੱਚ ਨਾ ਆਵੇ।
ਇਸ ਮੌਕੇ ਭਰਤੀ ਹੋਣ ਲਈ ਆਏ ਨੌਜਵਾਨ ਲੜਕੇ ਲੜਕੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਨੌਜਵਾਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਬੇਰੋਜਗਾਰ ਨੌਜਵਾਨ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।