ETV Bharat / state

ਤਾੜੀਆਂ ਨਾਲ ਗੂੰਜਿਆ ਹਸਪਤਾਲ, ਨਵਾਂ ਸ਼ਹਿਰ 'ਚ ਠੀਕ ਹੋਇਆ ਕੋਰੋਨਾ ਦਾ ਆਖ਼ਰੀ ਮਰੀਜ਼ - ਕੋਰੋਨਾ ਵਾਇਰਸ ਦਾ ਕਹਿਰ

ਨਵਾਂ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਆਖ਼ਰੀ ਮਰੀਜ਼ ਜਸਕਰਨ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਲਾਜ਼ ਤੋਂ ਬਾਅਦ ਜਸਕਰਨ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਕਰਖ਼ਾਸ ਹੈ ਕਿ ਹੁਣ ਨਵਾਂ ਸ਼ਹਿਰ ਵਿੱਚ ਇੱਕ ਵੀ ਕੋਰੋਨਾ ਦਾ ਮਰੀਜ਼ ਨਹੀਂ ਹੈ।

ਨਵਾਂ ਸ਼ਹਿਰ 'ਚ ਠੀਕ ਹੋਇਆ ਕੋਰੋਨਾ ਦਾ ਆਖ਼ਰੀ ਮਰੀਜ਼

author img

By

Published : Apr 22, 2020, 5:38 PM IST

Updated : Apr 22, 2020, 8:03 PM IST

ਐੱਸਬੀਐਸ ਨਗਰ: ਪੰਜਾਬ ਦੇ ਨਵਾਂ ਸ਼ਹਿਰ ਤੋਂ ਬੁੱਧਵਾਰ ਨੂੰ ਇੱਕ ਸੁਖਾਵੀਂ ਖ਼ਬਰ ਸਾਹਮਣੇ ਆਈ ਹੈ। ਨਵਾਂ ਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਆਖ਼ਰੀ ਮਰੀਜ਼ ਵੀ ਠੀਕ ਹੋ ਕੇ ਆਪਣੇ ਘਰ ਵਾਪਿਸ ਚਲਾ ਗਿਆ ਹੈ। ਇਸ ਮੌਕੇ ਹਸਪਤਾਲ ਦੇ ਸਟਾਫ਼, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਤਾੜੀਆਂ ਵਜਾ ਕੇ ਅਤੇ ਫੁੱਲ ਭੇਟ ਕਰਕੇ ਉਸ ਨੂੰ ਘਰ ਲਈ ਰਵਾਨਾ ਕੀਤਾ ਗਿਆ।

ਨਵਾਂ ਸ਼ਹਿਰ 'ਚ ਠੀਕ ਹੋਇਆ ਕੋਰੋਨਾ ਦਾ ਆਖ਼ਰੀ ਮਰੀਜ਼

ਦੱਸਣਯੋਗ ਹੈ ਕਿ ਪੰਜਾਬ 'ਚ ਸਭ ਤੋਂ ਪਹਿਲਾ ਕੋਰੋਨਾ ਵਾਇਰਸ ਦੀ ਮਾਰ ਨਵਾਂ ਸ਼ਹਿਰ ਨੂੰ ਝੱਲਣੀ ਪਈ ਸੀ। 18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਪੰਰਕ 'ਚ ਆਉਣ ਵਾਲੇ 18 ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਇਨ੍ਹਾਂ 'ਚੋਂ 17 ਮਰੀਜ਼ ਪਹਿਲਾ ਹੀ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਹੁਣ ਆਖ਼ਰੀ ਮਰੀਜ਼ ਜਸਕਰਨ ਸਿੰਘ ਜੋ ਕਿ ਬਾਬਾ ਬਲਦੇਵ ਸਿੰਘ ਦਾ ਪੋਤਾ ਹੈ, ਉਸ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਜ਼ਿਕਰੇਖ਼ਾਸ ਹੈ ਕਿ ਹੁਣ ਨਵਾਂ ਸ਼ਹਿਰ ਵਿੱਚ ਇੱਕ ਵੀ ਕੋਰੋਨਾ ਦਾ ਮਰੀਜ਼ ਨਹੀਂ ਹੈ। ਹਸਪਤਾਲ ਤੋਂ ਵਾਪਸ ਜਾਣ ਲੱਗੇ ਬਲਦੇਵ ਸਿੰਘ ਦੇ ਪੋਤੇ ਜਸਕਰਨ ਸਿੰਘ ਨੇ ਕਿਹਾ ਕਿ ਉਹ ਹਸਪਤਾਲ ਦੇ ਸਟਾਫ ਅਤੇ ਪ੍ਰਸ਼ਾਸਨ ਦਾ ਸ਼ੁਕਰੀਆ ਅਦਾ ਕਰਦਾ ਹੈ। ਸਟਾਫ਼ ਨੇ ਉਸ ਦੀ ਪੂਰੀ ਦੇਖ-ਰੇਖ ਕੀਤੀ ਤੇ ਨਾਲ ਹੀ ਉਸ ਨੇ ਲੋਕਾਂ ਨੂੰ ਵੀ ਆਪਣੇ ਘਰ ਵਿੱਚ ਹੀ ਰਹਿਣ ਦੀ ਅਤੇ ਵਾਰ-ਵਾਰ ਹੱਥ ਧੋਣ ਦੀ ਹਿਦਾਇਤ ਦਿੱਤੀ।

Last Updated : Apr 22, 2020, 8:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.