ਸੰਗਰੂਰ: ਦੇਸ਼ 'ਚ ਨਵੇਂ ਬਣੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਦੇਸ਼ 'ਚ ਹਰ ਜਗ੍ਹਾ ਵਿਰੋਧ ਹੋ ਰਿਹਾ ਹੈ। ਉੱਥੇ ਹੀ ਹੁਣ ਮਲੇਰਕੋਟਲਾ ਦੇ ਬਹੁ ਮੁਸਲਿਮ ਅਬਾਦੀ ਵਾਲੇ ਸ਼ਹਿਰ ਵਿੱਚ ਘਰੇਲੂ ਔਰਤਾਂ ਨੇ ਸੜਕ 'ਤੇ ਉਤਰ ਕੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ ਅਤੇ ਹੱਥਾਂ ਦੇ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਸ ਨਵੇਂ ਬਣੇ ਕਾਨੂੰਨ ਨੂੰ ਵਾਪਸ ਲਿਆ ਜਾਵੇ, ਨਹੀਂ ਇਸ ਦੇ ਵਿੱਚ ਬਦਲਾਅ ਕਰਕੇ ਹਰ ਜਾਤੀ ਧਰਮ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ।
ਮਲੇਰਕੋਟਲਾ ਦੇ ਸਰਹੰਦੀ ਗੇਟ ਤੋਂ ਚੱਲ ਕੇ ਇਹ ਮਾਰਚ ਸੱਟਾ ਚੌਕ ਤੱਕ ਪਹੁੰਚਿਆ। ਇਨ੍ਹਾਂ ਔਰਤਾਂ ਨੇ ਸ਼ਾਂਤਮਈ ਤਰੀਕੇ ਨਾਲ ਇਹ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਸਲਿਮ ਔਰਤਾਂ ਤੋਂ ਇਲਾਵਾ ਗੈਰ-ਮੁਸਲਿਮ ਮਹਿਲਾਵਾਂ ਵੱਲੋਂ ਵੀ ਇਸ ਰੋਸ ਮਾਰਚ ਵਿੱਚ ਹਿੱਸਾ ਲਿਆ ਗਿਆ, ਜਿਸ ਦੇ ਵਿੱਚ ਸਿੱਖ ਤੇ ਹਿੰਦੂ ਭਾਈਚਾਰੇ ਦੀਆਂ ਮਹਿਲਾਵਾਂ ਵੀ ਸ਼ਾਮਲ ਸਨ।
ਇਹ ਵੀ ਪੜੋ: ਸਫ਼ਰ-ਏ-ਸ਼ਹਾਦਤ ਤਹਿਤ ਗੁਰਦੁਆਰਾ ਸ਼ਾਹੀ ਟਿੱਬੀ ਦਾ ਇਤਿਹਾਸ
ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਇਨ੍ਹਾਂ ਮਹਿਲਾਵਾਂ ਨੇ ਕਿਹਾ ਕਿ ਉਹ ਇਸ ਅਜਿਹੇ ਰੋਸ ਮਾਰਚ ਦੇ ਵਿੱਚ ਪਹਿਲੀ ਵਾਰ ਆਈਆਂ ਹਨ ਅਤੇ ਉਹ ਇਸ ਨਵੇਂ ਬਣੇ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕੀ ਕੇਂਦਰ ਸਰਕਾਰ ਜਾਤ ਪਾਤ ਤੇ ਧਰਮਾਂ ਦੇ ਹਿੱਸੇ ਵੰਡੀਆਂ ਨਾ ਪਾਵੇ ਅਤੇ ਇਸ ਨੂੰ ਪਾੜਨ ਦੀ ਕੋਸ਼ਿਸ਼ ਨਾ ਕਰੇ, ਇਸ ਕਰਕੇ ਇਸ ਕਾਨੂੰਨ ਨੂੰ ਤੁਰੰਤ ਵਾਪਸ ਲਿਆ ਜਾਵੇ।