ਸੰਗਰੂਰ: ਪੰਜਾਬ ਵਿੱਚ ਲੋਕਾਂ ਦੀ ਸ਼ਰੇਆਮ ਕੁੱਟਮਾਰ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਸੰਗਰੂਰ ਵਿੱਚ ਕੁੱਟਮਾਰ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਦੇ ਮਾਮਲੇ ਨੂੰ ਲੈਕੇ ਸਿਕੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤਾਂ ਮੁਤਾਬਿਕ ਪਹਿਲਾਂ ਤਾਂ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ।
ਅੱਖਾਂ ਦੇ ਵਿੱਚ ਮਿਰਚਾਂ ਪਾਕੇ ਕੁੱਟਮਾਰ: ਦੋਨੋ ਜ਼ਖ਼ਮੀ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਿਲ ਹਨ। ਉੱਥੇ ਹੀ ਜ਼ਖ਼ਮੀ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸ਼ਵਨੀ ਕੁਮਾਰ ਦਾ ਜ਼ਮੀਨ ਨੂੰ ਲੈਕੇ ਸੁਖਜਿੰਦਰ ਸਿੰਘ ਭੋਲਾ ਦੇ ਨਾਲ ਮਸਲਾ ਸੀ, ਜਿਸ ਤੋਂ ਬਾਅਦ ਅੱਜ ਪੇਸ਼ੀ ਤੋਂ ਵਾਪਸ ਆਉਂਦੇ ਹੋਏ ਉਸ ਨੇ ਕੁੱਝ ਵਿਅਕਤੀਆਂ ਨੂੰ ਬੁਲਾ ਕੇ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਅਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕੀ ਅਸ਼ਵਨੀ ਕੁਮਾਰ ਨਾਲ ਜ਼ਮੀਨ ਦੇ ਰੋਲੇ ਨੂੰ ਲੈ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ।
- Cyber Crime: ਜਾਣੋ, ਲੋਕ ਕਿਵੇਂ ਹੋ ਰਹੇ ਸਾਈਬਰ ਕ੍ਰਾਈਮ ਦੇ ਸ਼ਿਕਾਰ ? ਕੀ-ਕੀ ਸਾਵਧਾਨੀਆਂ ਰੱਖਣ ਨਾਲ ਹੋ ਸਕਦੈ ਬਚਾਅ
- Manipur Violence: ਮਣੀਪੁਰ 'ਚ ਫਿਰ ਹੋਈ ਹਿੰਸਾ, ਬਿਸ਼ਨੂਪੁਰ ਵਿੱਚ ਪਿਓ ਪੁੱਤਰ ਸਣੇ 3 ਦਾ ਕੀਤਾ ਕਤਲ
- Senior Citizen Act 2007: ਜਾਣੋ ਕੀ ਹੈ ਸੀਨੀਅਰ ਸਿਟੀਜ਼ਨ ਐਕਟ 2007, ਕਿਹੜੇ-ਕਿਹੜੇ ਮਿਲਦੇ ਨੇ ਲਾਭ, ਦੇਖੋ ਖਾਸ ਰਿਪੋਰਟ
ਜ਼ਖ਼ਮੀਆਂ ਨੇ ਇਨਸਾਫ਼ ਦੀ ਮੰਗ ਕੀਤੀ: ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਆਨ ਦੇ ਅਧਾਰ ਉੱਤੇ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਾਕਟਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੋ ਵਿਅਕਤੀ ਆਏ ਹਨ, ਜਿਨ੍ਹਾਂ ਦੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਰੁੱਕਾ ਭੇਜ ਦਿੱਤਾ ਹੈ। ਬਾਕੀ ਰਿਪੋਰਟ ਦੇ ਵਿੱਚ ਆਵੇਗਾ ਕੀ ਸੱਟਾਂ ਕਿੰਨੀਆਂ ਡੂੰਘੀਆਂ ਹਨ। ਇਸ ਦੇ ਨਾਲ ਹੀ ਜ਼ਖ਼ਮੀ ਪੀੜਤ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਸ ਦੇ ਚਾਚੇ ਉੱਤੇ ਹਮਲਾ ਹੋਇਆ ਹੈ। ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਹਨ। ਪਰਿਵਾਰ ਨੇ ਇਸਾਫ਼ ਦੀ ਮੰਗ ਕੀਤੀ ਹੈ।