ਸੰਗਰੂਰ : ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਹਲਕੇ ਚੋਂ ਸੀਨੀਅਰ ਕਾਂਗਰਸੀ ਆਗੂਆਂ (Senior Congress leaders) ਨੇ ਇਹ ਮੰਗ ਰੱਖੀ ਹੈ ਕਿ ਕਾਂਗਰਸ ਹਾਈਕਮਾਨ (Congress High Command) ਤੋਂ ਨਵੇਂ ਮੰਤਰੀ ਮੰਡਲ (New cabinet) ਦੇ ਵਿੱਚ ਸੁਰਜੀਤ ਸਿੰਘ ਧੀਮਾਨ ਵਿਧਾਇਕ (MLA Surjit Singh Dhiman) ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇ।
ਕੁਲਦੀਪ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਤੇ ਯੂਥ ਆਗੂ ਇਕੱਠੇ ਹੋਏ ਤੇ ਇਕੱਠੇ ਹੋ ਕੇ ਮੀਡੀਆ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਵਰਗ ਦੀ ਸਰਕਾਰ ਹੈ ਅਤੇ ਜਿਸ ਦਾ ਸਬੂਤ ਇਨ੍ਹਾਂ ਮੁੱਖਮੰਤਰੀ ਲਗਾਉਣ ਤੋਂ ਬਾਅਦ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਵਾਕਈ ਅਜਿਹਾ ਚਾਹੁੰਦੀ ਹੈ ਤਾਂ ਓਬੀਸੀ ਭਾਈਚਾਰੇ ਨੂੰ ਅੱਗੇ ਲੈ ਕੇ ਆਵੇ ਅਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਜੋ ਕਿ ਓਬੀਸੀ ਭਾਈਚਾਰੇ ਵਿੱਚੋਂ ਹਨ ਅਤੇ ਪੰਜਾਬ ਦੇ ਵਿੱਚ ਕੁਲ ਆਬਾਦੀ 31% ਓਬੀਸੀ ਭਾਈਚਾਰੇ ਦੀ ਹੈ ਜਿਨ੍ਹਾਂ ਨੂੰ ਕੋਈ ਖਾਸ ਤਵੱਜੋ ਕਦੇ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: ਸਾਬਕਾ ਕੈਬਨਿਟ ਮੰਤਰੀ ਕੀਤੇ ਸਰਕਾਰੀ ਕੋਠੀਆਂ 'ਚੋਂ ਬਾਹਰ
ਹੁਣ ਉਹ ਮੰਗ ਕਰਦੇ ਨੇ ਕਿ ਹੁਣ ਨਵੇਂ ਮੰਤਰੀ ਮੰਡਲ ਦੇ ਵਿੱਚ ਸੁਰਜੀਤ ਸਿੰਘ ਧੀਮਾਨ ਵਿਧਾਇਕ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇ ਅਤੇ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਉਸ ਨੂੰ ਨੁਕਸਾਨ ਨਾ ਹੋਵੇ ਤਾਂ ਅਜਿਹਾ ਕਰਨਾ ਜ਼ਰੂਰੀ ਹੈ।