ਸੰਗਰੂਰ: ਲਹਿਰਾਗਾਗਾ ਵਿੱਚ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਹਨ ਕਿ ਇਕ ਹੀ ਦੁਕਾਨ ਦੀ ਦੋ ਵਾਰ ਥੋੜੇ ਸਮੇਂ ਵਿੱਚ ਚੋਰੀ ਹੋ ਗਈ ਹੈ।
ਲਹਿਰਾਗਾਗਾ ਵਿੱਚ ਅਸ਼ੋਕਾ ਮਸ਼ੀਨਰੀ ਸਟੋਰ ਦੀ ਦੁਕਾਨ ‘ਤੇ ਥੋੜੇ ਸਮੇਂ ਵਿੱਚ ਦੋ ਵਾਰ ਲੱਖਾਂ ਦੀ ਚੋਰੀ ਹੋ ਗਈ ਹੈ। ਦੁਕਾਨ ਦੇ ਮਾਲਕ ਨੇ ਪਹਿਲੀ ਚੋਰੀ ਤੋਂ ਬਾਅਦ ਸੀਸੀਟੀਵੀ ਕੈਮਰੇ ਲਗਾਵਾਏ ਸੀ ਪਰ ਚੋਰਾਂ ਨੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਤੇ ਡੀਵੀਆਰ ਵੀ ਚੱਕ ਲੈ ਗਏ।
ਲਹਿਰਾਗਾਗਾ ਦੇ ਦੁਕਾਨਦਾਰ ਨੇ ਇਕੱਠੇ ਹੋ ਗਏ ਅਤੇ ਜਾਖਲ ਸੁਨਾਮ ਰੋਡ ਤੇ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਗਲਵਾਰ ਤੱਕ ਚੋਰ ਫੜੇ ਨਹੀ ਗਏ ਤਾਂ ਫਿਰ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਗੇ।
ਦੁਕਾਨ ਦੇ ਮਾਲਕ ਅਸ਼ੋਕ ਦਾ ਕਹਿਣਾ ਹੈ ਕਿ ਉਸ ਦੀ ਦੁਕਾਨ ਦੀ ਦੋ ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਨੇ ਹਾਲੇ ਤੱਕ ਚੋਰਾਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ।
ਇਹ ਵੀ ਪੜੋ : ਦੁੱਖ ਦੀ ਗੱਲ ਹੈ ਕਿ ਲੋਕ ਸਿਰਫ਼ ਤਮਾਸ਼ੇ ਵਿੱਚ ਰੁਚੀ ਰੱਖਦੇ ਨੇ: ਸੁਪਰੀਮ ਕੋਰਟ
ਉਥੇ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਚੋਰ ਫੜੇ ਜਾਣਗੇ।