ਸੰਗਰੂਰ: ਸ਼ਹਿਰ ਵਿੱਚ ਔਰਤਾਂ ਨੇ ਤੀਆਂ ਦਾ ਤਿਉਹਾਰ ਰਲ ਕੇ ਮਨਾਇਆ ਤੇ ਜਿਸ ਵਿੱਚ ਉਨ੍ਹਾਂ ਨੇ ਪਲਾਸਟਿਕ ਦੀ ਘੱਟ ਵਰਤੋਂ ਕਰਕੇ ਇੱਕ ਵੱਖਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਰਲ-ਮਿਲ ਕੇ ਇੱਕ-ਦੂਜੇ ਦਾ ਮਨੋਰੰਜਨ ਕੀਤਾ ਤੇ ਪੁਰਾਣੇ ਸੱਭਿਆਚਾਰਕ ਗਾਣਿਆਂ 'ਤੇ ਗਿੱਧਾ ਵੀ ਪਾਇਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਉੱਥੇ ਹੀ ਔਰਤਾਂ ਨੇ ਆਪਣੇ ਪੰਜਾਬੀ ਮੁਟਿਆਰ ਦੀ ਪੁਸ਼ਾਕ ਪਾਈ ਤੇ ਆਪਣੇ ਸੱਭਿਆਚਾਰ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ ਬੱਚਿਆਂ ਦਾ ਧਿਆਨ ਰੱਖਣਾ ਤੇ ਘਰ ਦੇ ਕੰਮ ਕਰਦਿਆਂ ਆਪਣੇ ਆਪ ਨੂੰ ਸਮਾਂ ਨਹੀਂ ਦੇ ਸਕਦੀਆਂ ਸਨ ਪਰ ਅੱਜ ਉਹ ਖ਼ੁਦ ਨੂੰ ਵਕਤ ਦੇ ਪਾ ਰਹੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਉਪਹਾਰਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਕਾਗਜ਼ ਨਾਲ ਪੈਕ ਕਰਕੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਲ ਹੀ ਪਾਣੀ ਦਾ ਸਹੀ ਉਪਯੋਗ ਅਤੇ ਵਾਤਾਵਰਨ ਨੂੰ ਠੀਕ ਰੱਖਣ ਦਾ ਵੀ ਸੰਦੇਸ਼ ਦਿੱਤਾ।