ਲਹਿਰਾਗਾਗਾ: ਅਕਾਲੀ ਦਲ ਤੋਂ ਦੂਰੀ ਬਣਾ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ 'ਤੇ ਨਿਸ਼ਾਨੇ ਵਿੰਨ੍ਹੇ ਹਨ।
ਢੀਂਡਸਾ ਨੇ ਕਿਹਾ ਕਿ ਲੌਗੋਵਾਲ ਐਸਜੀਪੀਸੀ ਨੂੰ ਹੜੱਪਨਾ ਚਾਹੁੰਦੇ ਹਨ। ਜਿਸ ਦੇ ਚੱਲਦੇ ਕਰੋੜਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਢੀਂਡਸਾ ਨੇ ਕਿਹਾ ਕਿ ਉਹ ਜਲਦ ਹੀ ਐੱਸਜੀਪੀਸੀ 'ਚ ਹੋ ਰਹੇ ਕਰੋੜਾਂ ਦੇ ਘਪਲੇ ਦਾ ਖੁਲਾਸਾ ਕਰਣਗੇ। ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਦੇ ਟਰੱਸਟ ਦੇ ਵਿਵਾਦ ਬਾਰੇ ਢੀਂਡਸਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਲਈ ਤੈਆਰ ਹਨ। ਢੀਂਡਸਾ ਨੇ ਕਿਹਾ ਕਿ ਉਹ ਜਲਦੀ ਹੀ ਐੱਸਜੀਪੀਸੀ ਚੋਣਾਂ ਲੜ ਕੇ ਇਸ ਵਿੱਚ ਹੋ ਰਹੇ ਕਰੋੜਾਂ ਦੇ ਘਪਲੇ ਨੂੰ ਸਾਹਮਣੇ ਲੈ ਕੇ ਆਉਣਗੇ।