ਸੰਗਰੂਰ: ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ 1920 ਵਾਂਗ ਬਣਾਉਣ ਦੀ ਗੱਲ ਕੀਤੀ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ 99ਵੇਂ ਸਾਲ ਨੂੰ ਮਨਾਇਆ ਜਾਵੇ ਅਤੇ ਪਾਰਟੀ ਨੂੰ ਪਹਿਲੀਆਂ ਲੀਹਾਂ 'ਤੇ ਲਿਆਂਦਾ ਜਾਵੇ ਜਿਸ ਲਈ ਇਸ ਨੂੰ ਬਣਾਇਆ ਗਿਆ ਸੀ।
ਉਨ੍ਹਾਂ ਨੇ ਸੁਖਬੀਰ ਸਿੰਘ ਦੀ ਪ੍ਰਧਾਨਗੀ ਦੇ ਸਵਾਲ ਚੁੱਕਦਿਆਂ ਕਿਹਾ ਕਿ ਡੈਮੋਕ੍ਹੇਟਿਕ ਢੰਗ ਨਾਲ ਚੋਣ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਡੈਲੀਗੇਟ ਵੀ ਇਸ ਤਰ੍ਹਾਂ ਚੁਣੇ ਜਾਂਦੇ ਹਨ।
ਢੀਂਡਸਾ ਨੇ ਮੀਟਿੰਗ 'ਚ ਆਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਪ੍ਰਧਾਨ ਨੇ ਇਸ ਮੀਟਿੰਗ 'ਚ ਆਉਣ ਵਾਲੇ ਵਰਕਰਾਂ ਨੂੰ ਪਾਰਟੀ ਵਿੱਚੋਂ ਕੱਢਣ ਲਈ ਕਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮੀਟਿੰਗ 'ਚ ਕਿਸੇ ਵੀ ਵਰਕਰ ਨੂੰ ਉਨ੍ਹਾਂ ਨੇ ਨਹੀਂ ਸੱਦਿਆ ਤੇ ਸਭ ਵਰਕਰ ਆਪਣੀ ਮਰਜ਼ੀ ਦੇ ਨਾਲ ਆਏ ਹਨ।
ਢੀਂਡਸਾ ਨੇ ਪਾਰਟੀ ਪ੍ਰਧਾਨ 'ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੇ ਕਿਸੇ ਸੀਨੀਅਰ ਪਾਰਟੀ ਦੇ ਮੈਂਬਰ ਨਾਲ ਕੋਈ ਤਾਲੁਕਾਤ ਨਹੀਂ ਹਨ ਤੇ ਨਾ ਹੀ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਚੱਲੇ ਹਨ।
ਉਨ੍ਹਾਂ ਨੇ ਆਉਣ ਵਾਲੇ ਦਿਨ 'ਚ ਹੋਣ ਵਾਲੀ ਮੀਟਿੰਗ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਉਸ ਮੀਟਿੰਗ 'ਚ ਨਵੀਂ ਕਮੇਟੀ ਬਣਾਉਣ ਦੀ ਗੱਲ ਕੀਤੀ ਤੇ ਕਿਹਾ ਕਿ ਉਨ੍ਹਾਂ ਵਰਕਰਾਂ ਨਾਲ ਗੱਲ ਕਰਨਗੇ ਜੋ ਪਹਿਲਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਚਲੇ ਗਏ ਸੀ।
ਢੀਂਡਸਾ ਨੇ ਦੱਸਿਆ ਕਿ ਸ਼੍ਰੋਮਣੀ ਪਾਰਟੀ ਪੂਰੀ ਤਰ੍ਹਾਂ ਆਜ਼ਾਦ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਟਕਸਾਲੀ ਦੋਵੇਂ ਅਲੱਗ ਤਰ੍ਹਾਂ ਦੀ ਪਾਰਟੀ ਹਨ। ਇੱਕ ਧਾਰਮਿਕ ਪਾਰਟੀ ਤੇ ਦੂਜੀ ਹੈ ਰਾਜਨੀਤੀ ਪਾਰਟੀ ਹੈ। ਜੋ ਧਾਰਮਿਕ ਪਾਰਟੀ ਹੈ ਉਹ ਧਾਰਮਿਕ ਚੋਣ ਵਿੱਚ ਹਿੱਸਾ ਲਏਗਾ। ਉਨ੍ਹਾਂ ਨੇ ਕਿਹਾ ਕਿ ਜੋ ਰਾਜਨੀਤੀ ਦਾ ਹਿੱਸਾ ਲੈਣਗੇ ਉਹ ਧਾਰਮਿਕ ਚੋਣ 'ਚ ਹਿੱਸਾ ਨਹੀਂ ਹੋਣਗੇ।
ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।