ਮਲੇਰਕੋਟਲਾ: ਸ਼ਹਿਰ ਜੋ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਰਿਹਾ ਹੈ ਜਿੱਥੇ ਹਮੇਸ਼ਾ ਹੀ ਬਹੁਤ ਸਾਰੀਆਂ ਮਿਸਾਲਾਂ ਅਜਿਹੀਆਂ ਵੇਖਣ ਨੂੰ ਮਿਲਿਆ ਜਿੱਥੇ ਇੱਕ ਦੂਸਰੇ ਧਰਮਾਂ ਦੇ ਲੋਕ ਦੂਜੇ ਧਰਮਾਂ ਦੇ ਲੋਕਾਂ ਦਾ ਆਦਰ ਮਾਣ ਸਨਮਾਨ ਕਰਦੇ ਨਜ਼ਰ ਆਉਂਦੇ ਹਨ ਤੇ ਇੱਕ ਵਾਰ ਫੇਰ ਮਲੇਰਕੋਟਲਾ ਜਦੋਂ ਜ਼ਿਲ੍ਹਾ ਬਣਿਆ ਤੇ ਇੱਕ ਵੱਡੀ ਖ਼ਬਰ ਲੋਕਾਂ ਨੂੰ ਉਦੋਂ ਮਿਲੀ ਜਦੋਂ ਜਗਮੇਲ ਸਿੰਘ ਨਾਮ ਦੇ ਸਿੱਖ ਪਰਿਵਾਰ ਨੇ ਪਿੰਡ ਦੇ ਹੀ ਮੁਸਲਿਮ ਭਾਈਚਾਰੇ ਦੇ ਲਈ ਨਮਾਜ਼ ਅਦਾ ਕਰਨ ਲਈ ਮਸਜਿਦ ਬਣਾਉਣ ਲਈ ਆਪਣੀ ਜ਼ਮੀਨ ਦਾਨ ਵਜੋਂ ਦੇ ਦਿੱਤੀ ਹੈ।
ਇਹ ਵੀ ਪੜੋ: ਬੱਚਾ ਮਿਲਣ ਤੋਂ ਬਾਅਦ ਮਾਂ ਨੇ ਪੁਲਿਸ ਤੇ ਮਨੀਸ਼ਾ ਗੁਲਾਟੀ ਦਾ ਕੀਤਾ ਧੰਨਵਾਦ
ਦੱਸ ਦਈਏ ਕਿ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਜਿੱਤਵਾਲ ਕਲਾਂ ਦੇ ਇੱਕ ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਇੱਕ ਬੇਹੱਦ ਵੱਡਾ ਦਾਨ ਕੀਤਾ ਹੈ। ਜਗਮੇਲ ਸਿੰਘ ਨਾਮ ਦੇ ਸਿੱਖ ਪਰਿਵਾਰ ਨੇ ਪਿੰਡ ਦੇ ਹੀ ਮੁਸਲਿਮ ਭਾਈਚਾਰੇ ਦੇ ਲਈ ਨਮਾਜ਼ ਅਦਾ ਕਰਨ ਲਈ ਮਸਜਿਦ ਬਣਾਉਣ ਲਈ ਆਪਣੀ ਜ਼ਮੀਨ ਦਾਨ ਵਜੋਂ ਦੇ ਦਿੱਤੀ ਹੈ। ਉਹਨਾਂ ਨੇ ਸਿਰਫ਼ ਜ਼ਮੀਨ ਹੀ ਦਾਨ ਵਜੋਂ ਨਹੀਂ ਦਿੱਤੀ ਗਈ ਬਲਕਿ ਇੱਕ ਵੱਡਾ ਧਾਰਮਿਕ ਸਮਾਗਮ ਵੀ ਕਰਵਾਇਆ ਜਾਵੇਗਾ ਜਿੱਥੇ ਸਾਰੇ ਹੀ ਧਰਮਾਂ ਦੇ ਲੋਕ ਪਹੁੰਚਣਗੇ ਅਤੇ ਉਸ ਮਸਜਿਦ ਦੇ ਲਈ ਦਾਨ ਵੀ ਇਕੱਠਾ ਕੀਤਾ ਜਾਵੇਗਾ।
ਉਥੇ ਹੀ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਆਪਣੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਲਈ ਉਹ ਕੁਝ ਕਰ ਸਕੇ। ਇਸ ਕਰਕੇ ਉਹ ਨਮਾਜ਼ ਅਦਾ ਕਰਨ ਲਈ ਹੁਣ ਬਾਹਰਲੇ ਪਿੰਡਾਂ ਜਾਂ ਸ਼ਹਿਰਾਂ ਵੱਲ ਨਹੀਂ ਜਾਣਗੇ ਬਲਕਿ ਆਪਣੇ ਪਿੰਡ ਵਿੱਚ ਹੀ ਇੱਥੇ ਮਸਜਿਦ ਬਣਾ ਕੇ ਉੱਥੇ ਨਮਾਜ਼ ਅਦਾ ਕਰਨਗੇ ਜਿਸ ਕਰਕੇ ਸਿੱਖ ਭਾਈਚਾਰੇ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਵੇਗੀ।
ਉੱਧਰ ਇਸ ਮੌਕੇ ਸਿੱਖ ਮੁਸਲਿਮ ਸਾਂਝਾ ਸੰਸਥਾ ਦੇ ਮੁਖੀ ਡਾ. ਨਸੀਰ ਅਖਤਰ ਨੇ ਜਿੱਥੇ ਇਸ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ। ਉੱਥੇ ਹੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੀਆਂ ਆਪਸੀ ਭਾਈਚਾਰੇ ਦੀਆਂ ਸਾਂਝਾਂ ਹੁਣ ਤਕ ਵੀ ਬਰਕਰਾਰ ਨੇ ਅਤੇ ਜਗਮੇਲ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਕਿ ਆਪਸੀ ਭਾਈਚਾਰਾ ਸਾਂਝ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹੇਗੀ।
ਇਹ ਵੀ ਪੜੋ: ਹਾਈਕੋਰਟ ਦੇ ਜਸਟਿਸ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ