ETV Bharat / state

ਰੱਖੜੀ ਮੌਕੇ ਦੁਕਾਨਦਾਰਾਂ 'ਤੇ ਕੋਰੋਨਾ ਦੀ ਮਾਰ, ਗਾਹਕਾਂ ਦੀ ਉਡੀਕ 'ਚ ਦੁਕਾਨਦਾਰ - Rakhi news

ਸੰਗਰੂਰ ਦੇ ਸ਼ਹਿਰ ਧੂਰੀ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਗਾਹਕ ਰੱਖੜੀ ਦੀ ਖਰੀਦ ਕਰਨ ਲਈ ਨਹੀਂ ਆ ਰਹੇ। ਇੱਕ ਦੁਕੇ ਲੋਕ ਹੀ ਖ਼ਰੀਦ ਕਰ ਰਹੇ ਹਨ।

ਰੱਖੜੀ ਮੌਕੇ ਦੁਕਾਨਦਾਰਾਂ 'ਤੇ ਕੋਰੋਨਾ ਦੀ ਮਾਰ
ਰੱਖੜੀ ਮੌਕੇ ਦੁਕਾਨਦਾਰਾਂ 'ਤੇ ਕੋਰੋਨਾ ਦੀ ਮਾਰ
author img

By

Published : Aug 1, 2020, 7:15 AM IST

ਸੰਗਰੂਰ: ਕੋਰੋਨਾ ਕਾਲ ਵਿੱਚ ਜਿੱਥੇ ਰੱਖੜੀ ਦਾ ਤਿਉਹਾਰ ਫਿੱਕਾ ਹੋ ਗਿਆ ਹੈ ਉੱਥੇ ਹੀ ਰੱਖੜੀ ਮੌਕੇ ਲੱਗਣ ਵਾਲੀਆਂ ਦੁਕਾਨਾਂ ਦਾ ਕੰਮ ਠੱਪ ਹੋ ਗਿਆ ਹੈ। ਦੁਕਾਨਦਾਰ ਕੋਰੋਨਾ ਦੀ ਮਾਰ ਝੱਲ ਰਹੇ ਹਨ। ਰੱਖੜੀ ਦੀ ਖਰੀਦ ਨਾ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ ਹਨ।

ਧੂਰੀ ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਰ ਸਾਲ ਰੱਖੜੀ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਸਨ। ਬੱਚੇ, ਔਰਤਾਂ ਸਭ ਬਾਜ਼ਾਰ ਵਿੱਚ ਘੁੰਮਦੇ ਨਜ਼ਰ ਆਉਂਦੇ ਸਨ ਪਰ ਇਸ ਸਾਲ ਬਾਜ਼ਾਰਾਂ ਵਿੱਚ ਸੰਨਾਟਾ ਪਸਰਾ ਹੋਇਆ ਹੈ। ਬਹੁਤ ਘੱਟ ਲੋਕ ਬਾਹਰ ਨਿਕਲ ਰਹੇ ਹਨ ਜਿਸ ਕਾਰਨ ਦੁਕਾਨਦਾਰਾਂ ਨੂੰ ਰੱਖੜੀ ਉੱਤੇ ਗਾਹਕ ਨਹੀਂ ਮਿਲ ਰਹੇ। ਉਨ੍ਹਾਂ ਨੇ ਦੱਸਿਆ ਕਿ ਚੀਨ ਦੇ ਸਮਾਨ ਦਾ ਬਾਈਕਾਟ ਹੋਣ ਕਾਰਨ ਇਸ ਵਾਰ ਰੱਖੜੀਆਂ ਮਹਿੰਗੀਆਂ ਹੋ ਗਈਆਂ ਹਨ ਜਿਸ ਕਰਕੇ ਵੀ ਗਾਹਕ ਰੱਖੜੀ ਨਹੀਂ ਖਰੀਦ ਰਿਹਾ। ਗਾਹਕ ਕੋਰੋਨਾ ਵਿੱਚ ਸਸਤੀ ਰੱਖੜੀ ਦੀ ਮੰਗ ਕਰ ਰਿਹਾ। ਸਸਤੀ ਰੱਖੜੀ ਪਹਿਲਾਂ ਚੀਨ ਵੱਲੋਂ ਆਉਂਦੀ ਸੀ ਹੁਣ ਚੀਨ ਦੇ ਸਾਮਾਨ ਦਾ ਬਾਈਕਾਟ ਕਰ ਦਿੱਤਾ ਹੈ।

ਰੱਖੜੀ ਮੌਕੇ ਦੁਕਾਨਦਾਰਾਂ 'ਤੇ ਕੋਰੋਨਾ ਦੀ ਮਾਰ

ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਉਹ ਚੀਨ ਦਾ ਸਮਾਨ 5-7 ਹਜ਼ਾਰ ਦੀ ਖਰੀਦ ਸੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਮੁਨਾਫਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਉਨ੍ਹਾਂ ਨੇ ਸਵਦੇਸ਼ੀ ਸਮਾਨ ਨੂੰ 12 ਹਜ਼ਾਰ ਦਾ ਖਰੀਦਿਆ ਹੈ ਜਿਸ ਵਿੱਚੋਂ ਉਨ੍ਹਾਂ ਨੂੰ ਅਜੇ ਤੱਕ 2 ਹਜ਼ਾਰ ਦੇ ਸਮਾਨ ਦੀ ਖਰੀਦ ਹੋਈ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਅਜਿਹਾ ਬਿਲਕੁਲ ਵੀ ਨਹੀਂ ਲੱਗ ਰਿਹਾ ਹੈ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਹੁਣ ਤਿਉਹਾਰ ਵਾਲੇ ਦਿਨ ਆਮ ਦਿਨਾਂ ਵਾਂਗ ਲਗ ਰਹੇ ਹਨ। ਉਨ੍ਹਾਂ ਨੇ ਕਿਹਾ ਇਸ ਸਾਲ ਤਾਂ ਸਾਰੇ ਹੀ ਤਿਉਹਾਰ ਫਿੱਕੇ ਜਿਹੇ ਲੱਗ ਰਹੇ ਹਨ।

ਇਹ ਵੀ ਪੜ੍ਹੋ;ਹੁਣ ਬੱਚੇ ਹਾਈਵੇਅ 'ਤੇ ਨਹੀਂ ਚਲਾ ਸਕਣਗੇ ਸਾਇਕਲ, ਸਰਕਾਰ ਨੇ ਲਾਈ ਰੋਕ

ETV Bharat Logo

Copyright © 2025 Ushodaya Enterprises Pvt. Ltd., All Rights Reserved.