ਮਲੇਰਕੋਟਲਾ: ਦੇਸ਼ ਭਰ 'ਚ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚਲਦੇ ਪੰਜਾਬ ਦੇ ਵੱਖ- ਵੱਖ ਹਿੱਸਿਆ 'ਚ ਬੰਦ ਦਾ ਅਸਰ ਵਿਖਾਈ ਦਿੱਤਾ। ਜੇ ਗੱਲ ਕਰੀਏ ਸ਼ਹਿਰ ਮਾਲੇਰਕੋਟਲਾ ਦੀ ਤਾਂ ਦੁਪਹਿਰ ਤੱਕ ਸ਼ਹਿਰ ਆਮ ਦਿਨਾਂ ਵਾਂਗ ਖੁੱਲ੍ਹਾ ਦਿਖਾਈ ਦਿੱਤਾ ਅਤੇ ਦੁਪਹਿਰ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਨੇ ਬੱਸ ਸਟੈਂਡ ਵਿੱਚ ਆ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਨ੍ਹਾਂ ਲੋਕਾਂ ਨੇ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਬੁੱਧਵਾਰ ਨੂੰ ਮਜ਼ਦੂਰ ਵਰਗ ਅਤੇ ਵੱਖ-ਵੱਖ ਜਥੇਬੰਦੀਆਂ ਸੜਕਾਂ 'ਤੇ ਉਤਰ ਕੇ ਕੇਂਦਰ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਰਵੱਈਆ ਨਹੀਂ ਬਦਲਦੀ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ।
ਇਹ ਧਰਨਾ ਪ੍ਰਦਰਸ਼ਨ ਕੁਝ ਸਮੇਂ ਲਈ ਕੀਤਾ ਗਿਆ ਸੀ ਪਰ ਬਾਅਦ ਵਿੱਚ ਬੱਸ ਸਟੈਂਡ ਉਸੇ ਤਰ੍ਹਾਂ ਆਮ ਦਿਨਾਂ ਵਾਂਗ ਖੁੱਲ੍ਹਾ ਦਿਖਾਈ ਦਿੱਤਾ, ਜਦੋਂ ਤੱਕ ਇਨ੍ਹਾਂ ਜਥੇਬੰਦੀਆਂ ਵੱਲੋਂ ਬੱਸ ਸਟੈਂਡ 'ਚ ਧਰਨਾ ਦਿੱਤਾ ਗਿਆ ਉਦੋਂ ਤੱਕ ਹੀ ਵਾਹਨ ਬੰਦ ਰਹੇ।