ਸੰਗਰੂਰ : ਕਈ ਨੌਜਵਾਨ ਆਪਣੀ ਗੇਮ ਨੂੰ ਲੈ ਕੇ ਇੰਨੇ ਗੰਭੀਰ ਹੁੰਦੇ ਹਨ ਕਿ ਉਹ ਆਪਣੀ ਗੇਮ ਉੱਤੇ ਹੀ ਪੂਰਾ ਧਿਆਨ ਦਿੰਦੇ ਹਨ ਅਤੇ ਕਈ ਮੈਡਲ ਵੀ ਹਾਸਿਲ ਕਰਦੇ ਹਨ। ਇਸ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਨੌਕਰੀ ਸਮੇਂ ਵੀ ਸਰਕਾਰਾਂ ਵੱਲੋਂ ਉਹਨਾਂ ਖਿਡਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਤੁਸੀਂ ਨੌਕਰੀ ਦੇ ਨਾਲ ਨਾਲ ਗੇਮਾਂ ਹੀ ਖੇਡਣੀਆਂ ਹਨ। ਇਸ ਤੋਂ ਬਾਅਦ ਮੁਲਾਜ਼ਮ ਆਪਣੀ ਡਿਊਟੀ ਦੇ ਨਾਲ ਨਾਲ ਗੇਮਾਂ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਅਤੇ ਆਪਣਾ ਤੇ ਆਪਣੇ ਮਹਿਕਮੇ ਦਾ ਨਾਂ ਰੌਸ਼ਨ ਕਰਦੇ ਹਨ।
ਸੰਗਰੂਰ ਪਹੁੰਚਣ ਉੱਤੇ ਸਵਾਗਤ : ਇਸੇ ਕੜੀ ਵਿੱਚ ਬੌਕਸਰ ਏਐੱਸਆਈ ਪੰਕਜ ਸੈਨੀ ਨੇ 72ਵੀਂ ਆਲ ਇੰਡਿਆ ਪੁਲਿਸ ਖੇਡਾਂ ’ਚ ਗੋਲਡ ਮੈਡਲ ਜਿੱਤਿਆ ਹੈ। ਆਪਣੇ ਭਾਰ ਵਰਗ 48 ਤੋਂ 51 ਵਿੱਚ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕਰਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ। ਜਾਣਕਾਰੀ ਮੁਤਾਬਿਕ ਸੰਗਰੂਰ ਪੁੱਜਣ ’ਤੇ ਸੀਨੀਅਰ ਬੌਕਸਰਾਂ ਤੇ ਕੋਚ ਸਾਹਿਬਾਨਾਂ ਨੇ ਪੰਕਜ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪੰਕਜ ਸੈਣੀ 5 ਗੋਲਡ, 2 ਸਿਲਵਰ ਤੇ ਇਕ ਕਾਂਸੇ ਦਾ ਮੈਡਲ ਹਾਸਲ ਕਰ ਚੁੱਕਾ ਹੈ।
21 ਹਜ਼ਾਰ ਰੁਪਏ ਦਿੱਤੇ : ਹਰਿਆਣਾ ਦੇ ਮਧੂਬਨ ਵਿਖੇ ਚਾਰ ਅਕਤੂਬਰ ਤੋਂ 8 ਅਕਤੂਬਰ ਤੱਕ ਕਰਵਾਈਆਂ ਗਈਆਂ 72ਵੀਂ ਆਲ ਇੰਡੀਆ ਪੁਲਿਸ ਗੇਮਾਂ ਵਿੱਚ ਸੰਗਰੂਰ ਦੇ ਰਹਿਣ ਵਾਲੇ ਬੌਕਸਰ ਪੰਕਜ ਸੈਣੀ ਨੇ ਗੋਲਡ ਮੈਡਲ ਜਿੱਤ ਕੇ ਆਪਣੇ ਜਿਲ੍ਹੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਸੰਗਰੂਰ ਪੁੱਜਣ ’ਤੇ ਬੌਕਸਿੰਗ ਦੇ ਖਿਡਾਰੀਆਂ ਅਤੇ ਕੋਚਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸਮੂਹ ਬਾਕਸਰਾਂ ਵੱਲੋਂ ਪੰਕਜ ਦੀ ਜਿੱਤ ਦੀ ਖੁਸ਼ੀ ਵਿੱਚ 21 ਹਜ਼ਾਰ ਰੁਪਏ ਵੀ ਦਿੱਤਾ ਗਏ ਹਨ।
- Manga Singh Serves Daily Golden Temple: ਸਤਿਗੁਰ ਕੀ ਸੇਵਾ ਸਫਲ ਹੈ, ਅਪਾਹਿਜ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਕਰਦੇ ਨੇ ਗੁਰੂ ਘਰ ਦੀ ਸੇਵਾ
- Interim Bail to Sacked AIG Rajjit: ਹੁਣ ਬਰਖਾਸਤ ਏਆਈਜੀ ਰਾਜਜੀਤ ਨੂੰ ਮਿਲੀ ਇੱਕ ਹੋਰ ਰਾਹਤ, ਕੋਰਟ ਨੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਦਿੱਤੀ ਅਗਾਊਂ ਜ਼ਮਾਨਤ
- Aero Model With Waste Material : ਸੋਸ਼ਲ ਮੀਡੀਆ ਤੋਂ ਸੇਧ ਲੈ ਕੇ ਤਿਆਰ ਕੀਤੇ ਐਰੋ ਮਾਡਲ, 16 ਸਾਲ ਦਾ ਤਨਿਸ਼ ਬਣਿਆ ਚਰਚਾ ਦਾ ਵਿਸ਼ਾ
ਇਸ ਮੌਕੇ ਚੀਫ਼ ਕੋਚ ਐੱਨਆਈਐਸ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਲਈ ਮੈਡਲਾਂ ਦੀ ਝੜੀ ਲਾਉਣ ਵਾਲੇ ਪੰਕਜ ਸੈਣੀ
ਲਈ ਤਰੱਕੀ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਇਕੱਲਾ ਗਰਾਊਂਡ ਬਣਾਉਣ ਨਾਲ ਖੇਡਾਂ ਦਾ ਵਿਕਾਸ ਨਹੀਂ ਹੋਣਾ ਸਗੋਂ ਹੋਰ ਚੀਜ਼ਾਂ ਵੀ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।