ETV Bharat / state

ਸੰਗਰੂਰ ਪੁਲਿਸ ਨੇ 2 ਸਾਲ ਪੁਰਾਣਾ ਕਤਲ ਮਾਮਲਾ ਸੁਲਝਾਇਆ, 4 ਦੋਸ਼ੀ ਕੀਤੇ ਕਾਬੂ - old murder cases in india

2 ਸਾਲ ਪਹਿਲਾਂ ਹੋਏ ਇੱਕ ਟਰੱਕ ਡਰਾਇਵਰ ਦੇ ਕਤਲ ਅਤੇ ਚੌਲਾਂ ਦੀਆਂ ਬੋਰੀਆਂ ਦੀ ਚੋਰੀ ਦੇ ਮਾਮਲੇ ਨੂੰ ਸੰਗਰੂਰ ਪੁਲਿਸ ਨੇ ਸੁਲਝਾ ਲਿਆ ਹੈ ਅਤੇ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

sangrur police solved 2 years old murder case
ਸੰਗਰੂਰ ਪੁਲਿਸ ਨੇ 2 ਸਾਲ ਪੁਰਾਣਾ ਕਤਲ ਮਾਮਲਾ ਸੁਲਝਾਇਆ
author img

By

Published : Mar 17, 2020, 8:23 PM IST

ਸੰਗਰੂਰ : ਇੱਕ ਕਹਾਵਤ ਹੈ ਕਿ ਕਾਨੂੰਨ ਦੇ ਹੱਥ ਲੰਮੇ ਹੁੰਦੇ ਹਨ, ਇਹ ਡਾਇਲਾਗ ਫ਼ਿਲਮਾਂ ਵਿੱਚ ਜ਼ਿਆਦਾ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ। ਪਰ ਸੰਗਰੂਰ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਧੂਰੀ ਪੁਲਿਸ ਨੇ ਅੱਜ ਤੋਂ ਦੋ ਸਾਲ ਪੁਰਾਣਾ ਕੇਸ ਸੁਲਝਾਇਆ ਅਤੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਦੀ ਸਲਾਖਾਂ ਪਿੱਛੇ ਪਹੁੰਚਾਇਆ।

ਵੇਖੋ ਵੀਡੀਓ।

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਤੋਂ ਦੋ ਸਾਲ ਪਹਿਲਾਂ 18 ਨਵੰਬਰ 2018 ਵਿੱਚ ਬਲਵਿੰਦਰ ਸਿੰਘ ਨਾਂਅ ਦਾ ਟਰੱਕ ਡਰਾਈਵਰ 480 ਕਣਕ ਦੀ ਬੋਰੀਆਂ ਦੇ ਨਾਲ ਗਾਇਬ ਹੋ ਗਿਆ ਸੀ। ਜਿਸ ਤੋਂ ਬਾਅਦ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਅਤੇ ਪਾਇਆ ਗਿਆ ਕਿ ਬਲਵਿੰਦਰ ਸਿੰਘ ਦੀ ਲਾਸ਼ ਜ਼ਿਲ੍ਹਾ ਬਰਨਾਲਾ ਦੇ ਕੋਲ ਮਿਲੀ। ਇਸ ਤੋਂ ਬਾਅਦ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਅਤੇ 407 ਦਾ ਮਾਮਲਾ ਦਰਜ਼ ਕੀਤਾ ਗਿਆ।

ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਅਤੇ ਛਾਣਬੀਨ ਦੌਰਾਨ ਸਾਰਾ ਮਾਮਲਾ ਸਾਹਮਣੇ ਆਇਆ ਕਿ ਅਵਤਾਰ ਅਤੇ ਸਤਵੀਰ ਨੇ ਟਰੱਕ ਡਰਾਈਵਰ ਬਲਵਿੰਦਰ ਨੂੰ ਪਹਿਲਾਂ ਤਾਂ ਬੰਦੀ ਬਣਾ ਲਿਆ ਅਤੇ ਉਸ ਦੇ ਟਰੱਕ ਵਿੱਚ ਚੌਲਾਂ ਦੀਆਂ ਬੋਰੀਆਂ ਨੂੰ ਉਤਾਰਿਆ, ਜਿਸ ਤੋਂ ਬਾਅਦ ਬਲਵਿੰਦਰ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਕਰ ਕੇ ਸੈਨਾ ਪਿੰਡ ਦੇ ਕੋਲ ਨਹਿਰ ਵਿੱਚ ਸੁੱਟ ਦਿੱਤਾ।

ਇਹ ਵੀ ਪੜ੍ਹੋ : 20 ਮਾਰਚ ਨੂੰ ਅਧਿਆਪਕਾਂ ਨੇ ਕੈਪਟਨ ਦੀ ਕੋਠੀ ਘੇਰਨ ਦਾ ਕੀਤਾ ਐਲਾਨ

ਦੋਸ਼ੀਆਂ ਨੇ ਚੌਲਾਂ ਦੀ ਕੁੱਝ ਬੋਰੀਆਂ ਨੂੰ ਕੋਟਕਪੂਰਾ ਮੰਡੀ ਅਤੇ ਕੁੱਝ ਨੂੰ ਨਿਹਾਲ ਸਿੰਘ ਵਾਲਾ ਵਿਖੇ ਵੇਚ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਦੋਸ਼ੀ ਬਰਨਾਲਾ ਜੇਲ੍ਹ ਵਿੱਚ ਇੱਕ ਮਾਮਲੇ ਦੇ ਵਿੱਚ ਕੈਦ ਹੈ।

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟਰੱਕ ਗਾਇਬ ਹੋਣ ਤੋਂ ਬਾਅਦ ਪਹਿਲਾਂ ਬਲਵਿੰਦਰ ਉੱਤੇ ਹੀ ਸਾਰਾ ਸ਼ੱਕ ਪਿਆ ਸੀ ਅਤੇ ਉਸ ਉੱਤੇ ਮੁਕੱਦਮਾ ਦਰਜ ਕੀਤਾ ਪਰ ਅਸਲ ਕਹਾਣੀ ਬਲਵਿੰਦਰ ਦੀ ਲਾਸ਼ ਮਿਲਣ ਤੋਂ ਬਾਅਦ ਵਿੱਚ ਪਤਾ ਚੱਲੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.