ETV Bharat / state

Sangrur News: ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਥਾਣਾ

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਕੋਰੜ ਸਾਹਿਬ ਵਿਖੇ ਖੇਤਾਂ ਵਿੱਚ ਟਿਊਬਵੈੱਲ ਦੀਆਂ ਤਾਰਾਂ ਅਤੇ ਬਿਜਲੀ ਟਰਾਸਫਾਰਮਰਾਂ ਵਿੱਚ ਤੇਲ ਆਦਿ ਕੀਮਤੀ ਸਾਮਾਨ ਚੋਰੀ ਹੋ ਰਿਹਾ ਹੈ। ਪਿੰਡ ਵਾਸੀ ਜੋ ਲਿਖਤੀ ਸ਼ਿਕਾਇਤ ਥਾਣਾ ਮੂਣਕ ਵਿਖੇ ਕਈ ਦਿਨ ਪਹਿਲਾ ਦੇ ਚੁੱਕੇ ਸਨ, ਜਿਸ ਵਿੱਚ ਉਹਨਾ ਪਿੰਡ ਦੇ ਸ਼ੱਕੀ ਵਿਅਕਤੀਆ ਦੇ ਨਾਮ ਵੀ ਲਿਖਵਾਏ ਸਨ ,ਜਿਸ ਉੱਤੇ ਪੁਲਿਸ ਪ੍ਰਸ਼ਾਸਨ ਵੱਲੋ ਚੋਰਾਂ ਉੱਤੇ ਕੋਈ ਕਾਰਵਾਈ ਨਹੀ ਕੀਤੀ ਗਈ।

Sangrur News : The villagers started protest against the sangrur police
Sangrur News: ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਥਾਣਾ
author img

By

Published : Jan 31, 2023, 6:33 PM IST

ਸੰਗਰੂਰ- ਲਹਿਰਾਗਾਗਾ ਦੇ ਪਿੰਡ ਵਿੱਚ ਦਿਨੋਂ-ਦਿਨ ਹੋ ਰਹੀਆ ਚੋਰੀਆਂ ਵਿਰੁੱਧ ਪੁਲਿਸ ਦੀ ਢਿੱਲੀ ਕਾਰਵਾਈ ਖਿਲਾਫ ਨੇੜਲੇ ਪਿੰਡ ਮਕੋਰੜ ਸਾਹਿਬ ਦੇ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਮੂਣਕ ਮੂਹਰੇ ਜਾਖਲ ਪਾਤੜਾ ਰੋਡ ਜਾਮ ਕਰਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਕਿਹਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਕੋਰੜ ਸਾਹਿਬ ਵਿਖੇ ਖੇਤਾਂ ਵਿੱਚ ਟਿਊਬਵੈੱਲ ਦੀਆਂ ਤਾਰਾਂ ਅਤੇ ਬਿਜਲੀ ਟਰਾਂਸਫਾਰਮਰਾਂ ਵਿੱਚ ਤੇਲ ਅਤੇ ਕਈ ਕੀਮਤੀ ਸਾਮਾਨ ਚੋਰੀ ਹੋ ਰਿਹਾ ਹੈ। ਪਿੰਡ ਵਾਸੀ ਨੇ ਕੁੱਝ ਦਿਨ ਪਹਿਲਾਂ ਮੂਣਕ ਵਿਖੇ ਲਿਖਤੀ ਕਾਰਵਾਈ ਕਰਵਾ ਚੁੱਕੇ ਹਨ, ਜਿਸ ਉੱਤੇ ਪੁਲਿਸ ਪ੍ਰਸ਼ਾਸਨ ਵੱਲੋ ਚੋਰਾਂ ਉੱਤੇ ਕੋਈ ਕਾਰਵਾਈ ਨਹੀ ਕੀਤੀ ਗਈ।

ਚੋਰਾਂ ਵੱਲੋਂ ਸ਼ਰੇਆਮ ਪਿੰਡ ਦੇ ਆਗੂ ਨੂੰ ਜਾਨੋ ਮਾਰਨ ਦੀ ਧਮਕੀ: ਰੋਸ ਮੁਜਾਹਰਾ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਚੋਰ ਪਿੰਡ ਵਿੱਚ ਸ਼ਰੇਆਮ ਘੁੰਮਦੇ ਨਜ਼ਰ ਆਉਦੇ ਹਨ। ਜੇਕਰ ਪਿੰਡ ਵਾਸੀ ਉਨ੍ਹਾਂ ਨੂੰ ਕੁਝ ਕਹਿੰਦੇ ਹਨ ਤਾਂ ਉਹ ਧਮਕੀ ਦਿੰਦੇ ਹਨ ਅਤੇ ਸਾਰਾ ਪਿੰਡ ਸਹਿਮ ਦੇ ਮਾਹੌਲ ਵਿੱਚ ਜਿਉਂ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ 9 ਵਜੇ ਤੋਂ ਬਾਅਦ ਕਿਸੇ ਵੀ ਸੜਕ ਜਾਂ ਖੇਤਾਂ ਵਿੱਚ ਇਕੱਲੇ ਨਹੀਂ ਜਾ ਸਕਦੇ ਕਿਉਂਕਿ ਪਤਾ ਨਹੀ ਕਦੋਂ ਕੋਈ ਮਾਰ-ਕੁੱਟ ਕਰਕੇ ਭੱਜ ਜਾਵੇ। ਪਿੰਡ ਵਾਸੀਆਂ ਦਾ ਪੁਲਿਸ ਪ੍ਰਸ਼ਾਸਨ ਖਿਲਾਫ ਗੁੱਸਾ ਹੈ ਕਿ ਉਹ ਕਾਰਵਾਈ ਕਰਕੇ ਚੋਰਾਂ ਨੂੰ ਗ੍ਰਿਫਤਾਰ ਨਹੀ ਕਰਦੀ। ਬੀਤੇ ਦਿਨੀਂ ਪਿੰਡ ਦੇ ਹੀ ਸ਼ੱਕੀ ਚੋਰਾਂ ਵੱਲੋਂ ਸ਼ਰੇਆਮ ਪਿੰਡ ਦੇ ਆਗੂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।

ਇਹ ਵੀ ਪੜ੍ਹੋ : Ram Rahim Parole Issue: ਕੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿਆਸੀ ਆਧਾਰ ਤਰਾਸ਼ਣ 'ਚ ਜੁੱਟੇ ਸਿਆਸਤਦਾਨ ? ਵੇਖੋ ਖਾਸ ਰਿਪੋਰਟ

ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ: ਪਿੰਡ ਵਾਸੀਆ ਦਾ ਕਹਿਣਾ ਹੈ ਕਿ ਉਹ ਰਾਤ ਨੂੰ 9 ਵਜੇ ਤੋ ਬਾਅਦ ਕਿਸੇ ਵੀ ਸੜਕ ਜਾ ਖੇਤਾਂ ਵਿੱਚ ਇਕੱਲਾ ਨਹੀ ਜਾ ਸਕਦਾ ਕਿਉਕਿ ਪਤਾ ਨਹੀ ਕਦੋ ਕੋਈ ਮਾਰਕੁੱਟ ਕਰਕੇ ਭੱਜ ਜਾਵੇ। ਪਿੰਡ ਵਾਸ਼ੀਆ ਦਾ ਪੁਲਿਸ ਪ੍ਰਸ਼ਾਸਨ ਖਿਲਾਫ ਗੁੱਸਾ ਹੈ ਕਿ ਉਹ ਕਾਰਵਾਈ ਕਰਕੇ ਚੋਰਾਂ ਨੂੰ ਗ੍ਰਿਫਤਾਰ ਨਹੀ ਕਰਦੀ। ਬੀਤੇ ਦਿਨੀ ਪਿੰਡ ਦੇ ਹੀ ਸੱਕੀ ਚੋਰਾਂ ਵੱਲੋ ਸਰੇਆਮ ਪਿੰਡ ਦੇ ਆਗੂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।

ਉਹਨਾ ਹੋਰ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਉਹਨਾ ਖਿਲਾਫ ਸਖਤ ਕਾਰਵਾਈ ਨਹੀ ਸਕਦੀ ਤਾਂ ਸਮੂਹ ਪਿੰਡ ਵਾਸ਼ੀਆ ਕੋਈ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਰੋਸ ਧਰਨੇ ਦੋਰਾਨ ਪਹੁੰਚੇ ਡੀ ਐਸ ਪੀ ਮੂਣਕ ਮਨੋਜ ਗੋਰਸ਼ੀ ਨੇ ਪਿੰਡ ਮਕੋਰੜ ਸਾਹਿਬ ਦੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਪਿੰਡ ਵਸੀਆਂ ਵੱਲੋ ਜੋ ਚੋਰਾਂ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ ਉਸ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਚੋਰਾਂ ਨੂੰ ਫੜਨ ਲਈ ਪੁਲਿਸ ਵੱਲੋ ਰੇਡ ਕੀਤੀ ਜਾ ਰਹੀ ਹੈ।ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.