ETV Bharat / state

ਸੰਗਰੂਰ ਵੈਨ ਹਾਦਸਾ: ਪ੍ਰਿੰਸੀਪਲ ਅਤੇ ਡਰਾਈਵਰ ਸਣੇ 3 ਗ੍ਰਿਫ਼ਤਾਰ - ਪਿੰਡ ਲੌਂਗੋਵਾਲ ਦੀ ਸਕੂਲ ਵੈਨ

ਸੰਗਰੂਰ ਦੇ ਪਿੰਡ ਲੌਂਗੋਵਾਲ ਵਿਖੇ ਇੱਕ ਸਕੂਲ ਵੈਨ ਹਾਦਸਾਗ੍ਰਸਤ ਹੋ ਗਈ। ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ, ਡਰਾਈਵਰ ਦਲਬੀਰ ਸਿੰਘ ਦੇ ਨਾਲ ਨਾਲ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੰਗਰੂਰ ਦੇ ਪਿੰਡ ਲੌਂਗੋਵਾਲ ਦੀ ਸਕੂਲ ਵੈਨ ਨੂੰ ਅਚਾਨਕ ਲੱਗੀ ਅੱਗ, 4 ਬੱਚਿਆਂ ਦੀ ਮੌਤ

author img

By

Published : Feb 15, 2020, 5:00 PM IST

Updated : Feb 15, 2020, 10:12 PM IST

ਸੰਗਰੂਰ: ਪਿੰਡ ਲੌਂਗੋਵਾਲ ਵਿਖੇ ਇੱਕ ਸਕੂਲ ਵੈਨ ਹਾਦਸਾਗ੍ਰਸਤ ਹੋ ਗਈ। ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸਕੂਲ ਦੇ ਮਾਲਕ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਦੇ ਨਾਲ-ਨਾਲ ਡਰਾਈਵਰ ਦਲਬੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 7 ਲੱਖ 25 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਸੰਗਰੂਰ ਵੈਨ ਹਾਦਸਾ
ਵੀਡੀਓ
ਵੇਖੋ ਵੀਡੀਓ

ਘਟਨਾ ਵਾਲੀ ਥਾਂ 'ਤੇ ਪਹੁੰਚੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਦਰਦਨਾਕ ਘਟਨਾ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ।

ਚਸ਼ਮਦੀਦ ਅਤੇ ਵਿਜੇਇੰਦਰ ਸਿੰਗਲਾ

ਦੱਸ ਦਈਏ ਕਿ ਇਹ ਬੱਚੇ ਲੌਂਗੋਵਾਲ ਦੇ ਸਿਮਰਨ ਪਬਲਿਕ ਸਕੂਲ 'ਚ ਪੜ੍ਹਦੇ ਹਨ। ਅੱਜ ਬੱਚਿਆਂ ਨੂੰ ਦੁਪਹਿਰ ਸਮੇਂ ਵੈਨ ਰਾਹੀਂ ਘਰ ਲਿਜਾਇਆ ਜਾ ਰਿਹਾ ਸੀ। ਪਿੰਡ ਕੇਹਰ ਸਿੰਘ ਵਾਲੀ ਨੇੜੇ ਤਨਕੀਨੀ ਖ਼ਰਾਬੀ ਕਾਰਨ ਵੈਨ ਨੂੰ ਅੱਗ ਲੱਗ ਗਈ। ਵੈਨ 'ਚ ਕੁੱਲ 12 ਬੱਚੇ ਸਵਾਰ ਸਨ।

ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇਸ ਘਟਨਾ ਦੀ ਮੈਜੀਸਟ੍ਰੀਅਲ ਜਾਂਚ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

  • Very sad to learn of the news from Sangrur, where we lost 4 children because their school van caught fire. Injured have been rushed to the hospital. DC & SSP Sangrur are on the spot & I have ordered a magisterial enquiry. Guilty will be strictly punished.

    — Capt.Amarinder Singh (@capt_amarinder) February 15, 2020 " class="align-text-top noRightClick twitterSection" data=" ">

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘਟਨਾ 'ਤੇ ਟਵੀਟ ਕਰ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਹਰ ਸੰਭਵ ਮਦਦ ਦੀ ਮੰਗ ਕੀਤੀ।

  • Deeply grieved to learn about the tragic deaths of four children as their school van catches fire near Longowal in Punjab.
    My thoughts are with the bereaved families & prayers with the injured ones to recover soon. I urge Punjab govt to extend all possible help to them. pic.twitter.com/RuvMcBzHa1

    — Harsimrat Kaur Badal (@HarsimratBadal_) February 15, 2020 " class="align-text-top noRightClick twitterSection" data=" ">

ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੇ ਵੀ ਇਸ ਘਟਨਾ ਬਾਰੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਰੋਪੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਲਈ ਕਿਹਾ।

  • संगरूर ज़िले के लोंगोवाल गाँव के निजी स्कूल की वैन में आग लगने से 4 बच्चों की दर्दनाक मौत...आरोपियों के विरुद्ध हत्या का मामला दर्ज करने के लिये प्रशासन को निर्देश ।

    — Bhagwant Mann (@BhagwantMann) February 15, 2020 " class="align-text-top noRightClick twitterSection" data=" ">

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਦਰਦਨਾਕ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਟਵੀਟ ਕੀਤਾ।

  • Deeply pained to learn about the news coming in from Longowal in Sangrur district where a school van with children on board caught fire.
    My thought & prayers go out to the families of the four children who have lost their lives in this painful incident.https://t.co/CCvQqBSe5V

    — Sukhbir Singh Badal (@officeofssbadal) February 15, 2020 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 8 ਪੰਜਾਬੀ ਨੌਜਵਾਨਾਂਂ ਦੀ ਹੋਈ ਵਤਨ ਵਾਪਸੀ

ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ।

  • My heart goes out to all the families who have lost their beloved kids in a School van which got fire near Sangrur.

    This tragedy has shocked the whole Nation. My prayers for injured for an early recovery. I urge the state govt to extend all help to the aggrieved families. pic.twitter.com/gCS4o117kt

    — Dr Daljit S Cheema (@drcheemasad) February 15, 2020 " class="align-text-top noRightClick twitterSection" data=" ">

ਇਸ ਘਟਨਾ ਤੋਂ ਬਾਅਦ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੀ ਫੇਸਬੁੱਕ 'ਤੇ ਇੱਕ ਵੀਡੀਓ ਜਾਰੀ ਕੀਤਾ ਅਤੇ ਘਟਨਾ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇਸ ਨੂੰ ਸਰਕਾਰੀ ਸ਼ਹਿ ਪ੍ਰਾਪਤ ਕਤਲ ਐਲਾਨਿਆ ਕਿਉਂਕਿ ਸਰਕਾਰ ਨੇ ਇਸ ਤੋਂ ਪਹਿਲਾਂ ਹੋਏ ਮੁਹਾਵਾ(ਅਟਾਰੀ) ਹਾਦਸੇ ਜਾਂ ਨਕੋਦਰ ਹਾਦਸੇ ਵਰਗੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ।

ਸੁਖਪਾਲ ਖਹਿਰਾ

Last Updated : Feb 15, 2020, 10:12 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.