ETV Bharat / state

ਸੰਗਰੂਰ ਦਾ ਨਵਾਂ 'ਮਾਨ', ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ - ਸੰਗਰੂਰ ਜ਼ਿਮਨੀ ਚੋਣ

ਲੋਕ ਸਭਾ ਹਲਕਾ ਸੰਗਰੂਰ (Lok Sabha constituency Sangrur) ਦੀਆਂ ਜ਼ਿਮਨੀ ਚੋਣਾਂ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਜਿੱਤ ਚੁੱਕੇ ਹਨ। ਨੇੜਲੇ ਮੁਕਾਬਲੇ ਵਿੱਚ ਆਪ ਦੇ ਗੁਰਮੇਲ ਸਿੰਘ ਹਾਰੇ, ਭਾਜਪਾ, ਕਾਂਗਰਸ ਤੇ ਅਕਾਲੀ ਦਲ (ਬਾਦਲ) ਦੀ ਜ਼ਮਾਨਤ ਜ਼ਬਤ ਹੋਈ ਹੈ।

Sangrur By Election Result Updates
Sangrur By Election Result Updates
author img

By

Published : Jun 26, 2022, 9:59 AM IST

Updated : Jun 26, 2022, 4:57 PM IST

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੂੰ 2,52,898 ਵੋਟਾਂ ਮਿਲੀਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ। ਗੁਰਮੇਲ ਨੂੰ 2,46,828 ਵੋਟਾਂ ਮਿਲੀਆਂ। ਚੋਣ ਕਮਿਸ਼ਨ ਨੇ ਮਾਨ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਸਿਮਰਨਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਲ੍ਹਾ ਢਹਿ ਗਿਆ। ਉਹ ਇੱਥੋਂ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ। ਹਾਲਾਂਕਿ ਹੁਣ ਉਹ ਇਹ ਸੀਟ ਨਹੀਂ ਬਚਾ ਸਕੇ। ਇਸ ਹਾਰ ਨਾਲ ਹੁਣ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਵੀ ਸੰਸਦ ਮੈਂਬਰ ਨਹੀਂ ਰਹਿ ਗਿਆ ਹੈ।

ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ

ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਹਨ, ਜਿਨ੍ਹਾਂ ਨੂੰ 79,526 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਕੇਵਲ ਢਿੱਲੋਂ ਚੌਥੇ ਨੰਬਰ 'ਤੇ ਰਹੇ। ਜਿਨ੍ਹਾਂ ਨੂੰ 66,171 ਵੋਟਾਂ ਮਿਲੀਆਂ। ਪੰਜਵੇਂ ਨੰਬਰ 'ਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਰਹੀ। ਉਨ੍ਹਾਂ ਨੂੰ 44,323 ਵੋਟਾਂ ਮਿਲੀਆਂ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਨਹੀਂ ਬਚ ਸਕੀ।

31 ਸਾਲਾਂ ਬਾਅਦ ਸਭ ਤੋਂ ਘੱਟ ਵੋਟਿੰਗ, 'ਆਪ' ਨੂੰ ਨੁਕਸਾਨ: ਸੰਗਰੂਰ ਸੀਟ 'ਤੇ 31 ਸਾਲਾਂ ਬਾਅਦ ਸਭ ਤੋਂ ਘੱਟ 45.50% ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਪਹਿਲਾਂ 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਆਗੂਆਂ ਦੀ ਚਿੰਤਾ ਵਧ ਗਈ ਹੈ। ਖਾਸ ਕਰਕੇ ਜਦੋਂ ਭਗਵੰਤ ਮਾਨ ਇੱਥੋਂ ਲਗਾਤਾਰ 2 ਵਾਰ ਚੋਣ ਜਿੱਤੇ ਤਾਂ 2014 ਵਿੱਚ 77.21% ਅਤੇ 2019 ਵਿੱਚ 72.40% ਵੋਟਿੰਗ ਹੋਈ। ਇਸ ਵਾਰ ਘੱਟ ਵੋਟਿੰਗ ਤੋਂ ਸਾਫ਼ ਹੈ ਕਿ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਹੈ।

Sangrur By Election Result Updates
ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ

ਦੱਸ ਦੇਈਏ ਕਿ ਸੰਗਰੂਰ ਜ਼ਿਮਨੀ ਚੋਣ ਨਤੀਜਿਆਂ ਵਿੱਚ ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ, ਚੌਥੇ ਨੰਬਰ 'ਤੇ ਭਾਜਪਾ ਦੇ ਕੇਵਲ ਢਿੱਲੋਂ ਅਤੇ ਪੰਜਵੇਂ ਸਥਾਨ 'ਤੇ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ ਹਨ। ਇਸ ਦੇ ਨਾਲ ਹੀ, ਭਾਜਪਾ, ਕਾਂਗਰਸ ਤੇ ਅਕਾਲੀ ਦਲ (ਬਾਦਲ) ਦੀ ਜ਼ਮਾਨਤ ਜ਼ਬਤ ਹੋਈ ਹੈ।

ਸਿਮਰਨਜੀਤ ਮਾਨ ਦਾ ਟਵੀਟ: ਉਨ੍ਹਾਂ ਜਾਰੀ ਟਵੀਟ ਵਿੱਚ ਕਿਹਾ ਕਿ ਉਹ ਸੰਗਰੂਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਸੰਸਦੀ ਨੁਮਾਇੰਦੇ ਵੱਜੋਂ ਚੁਣਿਆ।

  • I am grateful to our voters of Sangrur for having elected me as your representative in parliament. I will work hard to ameliorate the sufferings of our farmers, farm-labour, traders and everyone in my constituency.

    — Simranjit Singh Mann (@SimranjitSADA) June 26, 2022 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੀ ਪ੍ਰਤੀਕਿਰਿਆ:
ਜਿੱਤ ਦਾ ਐਲਾਨ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿੱਥੇ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ, "ਹਾਰ-ਜਿੱਤ ਰਾਜਨੀਤੀ ਦ ਵਿੱਚ ਇਕ ਹਿੱਸਾ ਹੈ, ਉਤਾਰ ਚੜਾਅ ਆਉਂਦੇ ਰਹਿੰਦੇ ਹਨ।"

  • ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੋਂ LIVE https://t.co/kSZJA8pJNc

    — AAP Punjab (@AAPPunjab) June 26, 2022 " class="align-text-top noRightClick twitterSection" data=" ">

ਇਕ ਨਜ਼ਰ ਜਿੱਤ ਦੇ ਅੰਕੜਿਆਂ ਉੱਤੇ: ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਵਾਰ ਨਤੀਜੇ ਕੁਝ ਇਸ ਤਰ੍ਹਾਂ ਹਨ:

ਸੰਗਰੂਰ (ਆਪ ਦੀ ਲੀਡ 2492 ਵੋਟਾਂ)

  • ਗੁਰਮੇਲ ਸਿੰਘ (ਆਪ)- 30295
  • ਸਿਮਰਨਜੀਤ ਸਿੰਘ ਮਾਨ- 27803
  • ਗੋਲਡੀ (ਕਾਂਗਰਸ)- 12156
  • ਢਿੱਲੋਂ (ਭਾਜਪਾ)- 9748
  • ਰਾਜੋਆਣਾ (ਅਕਾਲੀ)- 3795

ਧੂਰੀ (ਆਪ ਦੀ ਲੀਡ 12036 ਵੋਟਾਂ)

  • ਗੁਰਮੇਲ ਸਿੰਘ (ਆਪ)- 33160
  • ਸਿਮਰਨਜੀਤ ਸਿੰਘ ਮਾਨ- 21124
  • ਗੋਲਡੀ (ਕਾਂਗਰਸ)- 13088
  • ਢਿੱਲੋਂ (ਭਾਜਪਾ)- 6549
  • ਰਾਜੋਆਣਾ (ਅਕਾਲੀ)- 3348

ਸੁਨਾਮ (ਆਪ ਦੀ ਲੀਡ 1483 ਵੋਟਾਂ)

  • ਗੁਰਮੇਲ ਸਿੰਘ (ਆਪ)- 36012
  • ਸਿਮਰਨਜੀਤ ਸਿੰਘ ਮਾਨ- 34529
  • ਢਿੱਲੋਂ (ਭਾਜਪਾ)- 7822
  • ਗੋਲਡੀ (ਕਾਂਗਰਸ)- 6173
  • ਰਾਜੋਆਣਾ (ਅਕਾਲੀ)- 5673

    Sangrur By Election Result Updates
    ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ

    ਦਿੜ੍ਹਬਾ (ਸਿਮਰਨਜੀਤ ਮਾਨ ਦੀ ਲੀਡ 7553 ਵੋਟਾਂ)

  • ਸਿਮਰਨਜੀਤ ਸਿੰਘ ਮਾਨ- 37226
  • ਗੁਰਮੇਲ ਸਿੰਘ (ਆਪ)- 29673
  • ਰਾਜੋਆਣਾ (ਅਕਾਲੀ)- 5719
  • ਗੋਲਡੀ (ਕਾਂਗਰਸ)- 5122
  • ਢਿੱਲੋਂ (ਭਾਜਪਾ)- 4873

ਲਹਿਰਾਗਾਗਾ (ਆਪ ਦੀ ਲੀਡ 2790 ਵੋਟਾਂ)

  • ਗੁਰਮੇਲ ਸਿੰਘ (ਆਪ)- 26139
  • ਸਿਮਰਨਜੀਤ ਸਿੰਘ ਮਾਨ- 23349
  • ਢਿੱਲੋਂ (ਭਾਜਪਾ)- 9909
  • ਗੋਲਡੀ (ਕਾਂਗਰਸ)- 6957
  • ਰਾਜੋਆਣਾ (ਅਕਾਲੀ)- 5100

ਬਰਨਾਲਾ (ਸਿਮਰਨਜੀਤ ਮਾਨ ਦੀ ਲੀਡ 2295 ਵੋਟਾਂ)

  • ਸਿਮਰਨਜੀਤ ਸਿੰਘ ਮਾਨ- 25722
  • ਗੁਰਮੇਲ ਸਿੰਘ (ਆਪ)- 23427
  • ਢਿੱਲੋਂ (ਭਾਜਪਾ)- 13252
  • ਗੋਲਡੀ (ਕਾਂਗਰਸ)- 7133
  • ਰਾਜੋਆਣਾ (ਅਕਾਲੀ)- 4670

ਭਦੌੜ (ਸਿਮਰਨਜੀਤ ਮਾਨ ਦੀ ਲੀਡ 7125 ਵੋਟਾਂ)

  • ਸਿਮਰਨਜੀਤ ਸਿੰਘ ਮਾਨ- 27628
  • ਗੁਰਮੇਲ ਸਿੰਘ (ਆਪ)- 20503
  • ਗੋਲਡੀ (ਕਾਂਗਰਸ)- 8045
  • ਰਾਜੋਆਣਾ (ਅਕਾਲੀ)- 6062
  • ਢਿੱਲੋਂ (ਭਾਜਪਾ)- 5338

ਮਹਿਲ ਕਲਾਂ (ਆਪ ਦੀ ਲੀਡ 203 ਵੋਟਾਂ)

  • ਗੁਰਮੇਲ ਸਿੰਘ (ਆਪ)- 25217
  • ਸਿਮਰਨਜੀਤ ਸਿੰਘ ਮਾਨ- 25014
  • ਗੋਲਡੀ (ਕਾਂਗਰਸ)- 7822
  • ਰਾਜੋਆਣਾ (ਅਕਾਲੀ)- 6383
  • ਢਿੱਲੋਂ (ਭਾਜਪਾ)- 3268

ਮਾਲਰੇਕੋਟਲਾ (ਸਿਮਰਨਜੀਤ ਮਾਨ ਦੀ ਲੀਡ 8101 ਵੋਟਾਂ)

  • ਸਿਮਰਨਜੀਤ ਸਿੰਘ ਮਾਨ- 30503
  • ਗੁਰਮੇਲ ਸਿੰਘ (ਆਪ)- 22402
  • ਗੋਲਡੀ (ਕਾਂਗਰਸ)- 13030
  • ਢਿੱਲੋਂ (ਭਾਜਪਾ)- 5412
  • ਰਾਜੋਆਣਾ (ਅਕਾਲੀ)- 3543

    Sangrur By Election Result Updates
    ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ

    23 ਜੂਨ ਨੂੰ ਹੋਈ ਸੀ ਵੋਟਿੰਗ: ਲੋਕ ਸਭਾ ਹਲਕਾ ਸੰਗਰੂਰ (Lok Sabha constituency Sangrur) ਦੀਆਂ ਜ਼ਿਮਨੀ ਚੋਣਾਂ (By-elections) ਦੇ ਲਈ ਵੀਰਵਾਰ ਨੂੰ ਵੋਟਿੰਗ ਹੋਈ ਸੀ, ਜਿਸ ਦਾ ਨਤੀਜਾ ਅੱਜ ਆਏ ਹਨ। ਇਨ੍ਹਾਂ ਵੋਟਾਂ ਦੀ ਅੱਜ 8 ਵਜੇ ਗਿਣਤੀ ਸ਼ੁਰੂ ਹੋਈ ਸੀ। ਇਸ ਮੌਕੇ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਧੂਰੀ ਤੋਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਗਰੂਰ ਦੀ ਇਹ ਲੋਕ ਸਭਾ ਸੀਟ ਖਾਲੀ ਹੋ ਗਈ ਸੀ।

ਸੰਗਰੂਰ ਜ਼ਿਮਨੀ ਚੋਣ

ਇਹ ਉਮੀਦਵਾਰ ਸਨ ਚੋਣ ਮੈਦਾਨ 'ਚ :
ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਜੀਤ ਕੌਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ, ਕਾਂਗਰਸ ਵੱਲੋਂ ਦਲਬੀਰ ਸਿੰਘ ਗੋਲਡੀ, ਬੀਜੇਪੀ ਵੱਲੋਂ ਕੇਵਲ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਨੂੰ ਚੋਣ ਲੜਾਈ ਗਈ ਹੈ। ਸੰਗਰੂਰ ਲੋਕ ਸਭਾ ਸੀਟ ਤੋਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਲਗਾਤਾਰ 2 ਵਾਰ ਮੈਂਬਰ ਪਾਰਲੀਮੈਂਟ ਰਹੇ ਹਨ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਰ ਸੁਖਦੇਵ ਸਿੰਘ ਢੀਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਡਸਾ ਨੂੰ ਵੋਟਾਂ ਦੇ ਵੱਡੇ ਮਾਰਜਨ ਨਾਲ ਹਰਾਇਆ ਹੈ।

ਸੰਗਰੂਰ ਜ਼ਿਮਨੀ ਚੋਣ
ਜ਼ਿਕਰ-ਏ-ਖਾਸ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਜਨਮ 20 ਮਈ 1945 ਨੂੰ ਇੱਕ ਸਿਆਸੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ ਵੀ 1967 ਵਿੱਚ ਵਿਧਾਨ ਸਭਾ ਦੇ ਸਪੀਕਰ ਸਨ। ਮਾਨ ਨੇ 1999 ਵਿੱਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ। ਮਾਨ ਤਰਨਤਾਰਨ ਤੋਂ ਰਿਕਾਰਡ ਤੋੜ ਜਿੱਤ ਤੋਂ ਬਾਅਦ ਵੀ ਦੇਸ਼ ਦੀ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕੇ। ਉਸਨੇ ਪਾਰਲੀਮੈਂਟ ਵਿੱਚ ਸ਼੍ਰੀਸਾਹਿਬ ਨੂੰ ਹੱਥ ਵਿੱਚ ਲੈਣ ਲਈ ਜ਼ੋਰ ਪਾਇਆ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਖਡੂਰ ਸਾਹਿਬ (ਪਹਿਲਾਂ ਤਰਨਤਾਰਨ) ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਚੋਣ ਵਿੱਚ ਕੁੱਲ 17 ਉਮੀਦਵਾਰ ਮੈਦਾਨ ਵਿੱਚ ਸਨ। ਮਾਨ ਨੂੰ ਚੋਣਾਂ ਵਿੱਚ ਸਿਰਫ਼ 13,990 ਵੋਟਾਂ ਮਿਲੀਆਂ। ਚੋਣ ਨਤੀਜਿਆਂ 'ਚ ਉਹ ਚੌਥੇ ਨੰਬਰ 'ਤੇ ਆਏ ਸਨ ਅਤੇ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ।

ਇਹ ਵੀ ਪੜ੍ਹੋ:
ਸੰਗਰੂਰ ਜਿਮਨੀ ਚੋਣ: ਮਾਨ ਦੀ ਜਿੱਤ 'ਤੇ ਸਿਆਸਤਦਾਨਾਂ ਦੇ ਪ੍ਰਤੀਕਰਮ

Last Updated : Jun 26, 2022, 4:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.