ਨਿਊਯਾਰਕ: ਇੱਕ 104 ਸਾਲਾ ਔਰਤ ਨੂੰ ਬਿਨਾਂ ਕਿਸੇ ਜ਼ੁਰਮ ਦੇ ਹੱਥਕੜੀ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ। ਅਦਾਲਤ ਨੇ ਵੀ ਉਸਨੂੰ ਕੋਈ ਸਜ਼ਾ ਨਹੀਂ ਦਿੱਤੀ ਸੀ, ਫਿਰ ਕੀ ਹੋਇਆ ਕਿ ਪੁਲਿਸ ਵਾਲਿਆਂ ਨੇ ਇੱਕ ਬਜ਼ੁਰਗ ਔਰਤ ਨਾਲ ਅਜਿਹਾ ਵਿਵਹਾਰ ਕੀਤਾ। ਇਹ ਘਟਨਾ ਸੋਸ਼ਲ ਮੀਡੀਆ 'ਤੇ ਖੁਬ ਵਾਇਰਲ ਹੋ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਉਹ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ,ਇਸ ਖਬਰ 'ਚ ਪੜ੍ਹੋ ਆਖਿਰ ਕੀ ਹੈ ਪੂਰਾ ਮਾਮਲਾ..

ਪੁਲਿਸ ਨੂੰ ਦੱਸੀ ਆਪਣੀ ਇੱਛਾ
ਦਰਅਸਲ, ਅਮਰੀਕਾ ਦੇ ਮਿਸ਼ੀਗਨ ਰਾਜ ਦੇ ਲਿਵਿੰਗਸਟਨ ਕਾਉਂਟੀ ਦੇ ਏਵਨ ਨਰਸਿੰਗ ਹੋਮ ਦੀ 104 ਸਾਲਾ ਲੋਰੇਟਾ ਨੇ ਪੁਲਿਸ ਨੂੰ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਸਦਾ ਜਨਮਦਿਨ ਜੇਲ੍ਹ ਵਿੱਚ ਮਨਾਇਆ ਜਾਵੇ। ਹਾਲਾਂਕਿ, ਜਦੋਂ ਬਜ਼ੁਰਗ ਔਰਤ ਤੋਂ ਇਸਦਾ ਕਾਰਨ ਪੁੱਛਿਆ ਗਿਆ, ਤਾਂ ਉਸਦਾ ਜਵਾਬ ਵੀ ਘੱਟ ਅਜੀਬ ਨਹੀਂ ਸੀ।

ਲੋਰੇਟਾ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਜੇਲ੍ਹ ਨਹੀਂ ਦੇਖੀ। ਇਸੇ ਲਈ ਉਹ ਇਸਦਾ ਅਨੁਭਵ ਕਰਨਾ ਚਾਹੁੰਦੀ ਹੈ। ਲਿਵਿੰਗਸਟਨ ਕਾਉਂਟੀ ਪੁਲਿਸ ਪਹਿਲਾਂ ਤਾਂ ਇਹ ਸੁਣ ਕੇ ਹੈਰਾਨ ਰਹਿ ਗਈ, ਪਰ ਫਿਰ ਉਨ੍ਹਾਂ ਨੇ ਉਸਦੀ ਅਨੋਖੀ ਇੱਛਾ ਪੂਰੀ ਕਰ ਦਿੱਤੀ। ਕਾਉਂਟੀ ਪੁਲਿਸ ਵਿਭਾਗ ਨੇ ਇਸ ਅਨੋਖੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੇ ਫੇਸਬੁੱਕ ਪੇਜ 'ਤੇ ਲੋਰੇਟਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ। ਪੁਲਿਸ ਵਿਭਾਗ ਨੇ ਲਿਖਿਆ - ਸਾਡੀ ਜੇਲ੍ਹ ਵਿੱਚ ਉਸਦਾ ਸਮਾਂ ਬਹੁਤ ਵਧੀਆ ਰਿਹਾ। ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਲੋਰੇਟਾ ਦੀ ਜਨਮਦਿਨ ਦੀ ਇੱਛਾ ਪੂਰੀ ਕਰਨ ਦੇ ਯੋਗ ਹੋਏ।

'ਮੈਂ ਕਦੇ ਜੇਲ੍ਹ ਨਹੀਂ ਦੇਖੀ, ਪਲੀਜ਼ ਮੈਨੂੰ ਉੱਥੇ ਲੈ ਜਾਓ'
ਇਸ ਬਾਰੇ 104 ਸਾਲਾ ਲੋਰੇਟਾ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਜੇਲ੍ਹ ਨਹੀਂ ਦੇਖੀ। ਇਸੇ ਲਈ ਉਹ ਇਸਦਾ ਅਨੁਭਵ ਕਰਨਾ ਚਾਹੁੰਦੀ ਹੈ। ਭਾਵੇਂ ਲਿਵਿੰਗਸਟਨ ਕਾਉਂਟੀ ਪੁਲਿਸ ਉਸਦਾ ਜਵਾਬ ਸੁਣ ਕੇ ਹੈਰਾਨ ਰਹਿ ਗਈ, ਪਰ ਫਿਰ ਉਨ੍ਹਾਂ ਨੇ ਉਸਦੀ ਇੱਛਾ ਪੂਰੀ ਕਰ ਦਿੱਤੀ। ਇਸ ਸੰਬੰਧੀ, ਕਾਉਂਟੀ ਪੁਲਿਸ ਵਿਭਾਗ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਪੋਸਟ ਕੀਤੀ ਹੈ ਅਤੇ ਲੋਰੇਟਾ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੁਲਿਸ ਵਿਭਾਗ ਨੇ ਲਿਖਿਆ ਕਿ ਲੌਰੇਟਾ ਨੇ ਜੇਲ੍ਹ ਵਿੱਚ ਬਹੁਤ ਵਧੀਆ ਸਮਾਂ ਬਿਤਾਇਆ। ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਉਸਦੀ ਜਨਮਦਿਨ ਦੀ ਇੱਛਾ ਪੂਰੀ ਕਰਨ ਦੇ ਯੋਗ ਹੋਏ।
ਇੱਕ ਬਾਂਦਰ ਨੇ ਕਰ ਦਿੱਤੀ ਸ਼੍ਰੀਲੰਕਾ ਦੀ ਬੱਤੀ ਗੁੱਲ ! 6 ਘੰਟੇ ਪ੍ਰੇਸ਼ਾਨ ਹੋਏ ਲੋਕ
ਇਸ ਮੌਕੇ ਲੋਰੇਟਾ ਨੇ ਜੇਲ੍ਹ ਵਿੱਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਅਤੇ ਇੱਕ ਕੌਫੀ ਪਾਰਟੀ ਦਾ ਆਯੋਜਨ ਕੀਤਾ, ਜਿਸਦਾ ਲੋਰੇਟਾ ਅਤੇ ਜੇਲ੍ਹ ਸਟਾਫ਼ ਨੇ ਭਰਪੂਰ ਆਨੰਦ ਮਾਣਿਆ। ਜੇਲ੍ਹ ਦਾ ਇਹ ਅਨੋਖਾ ਦੌਰਾ ਬਜ਼ੁਰਗ ਔਰਤ ਦੇ ਜਨਮਦਿਨ ਤੋਂ ਦੋ ਦਿਨ ਬਾਅਦ ਯਾਨੀ 8 ਫਰਵਰੀ ਨੂੰ ਕੀਤਾ ਗਿਆ ਸੀ।
ਲੋਕਾਂ ਨੂੰ ਪਸੰਦ ਆ ਰਹੀ ਲੋਰੇਟਾ ਦੀ ਕਹਾਣੀ
ਇਸ ਪੂਰੇ ਮਾਹੋਲ ਵਿੱਚ ਪੁਲਿਸ ਨੇ ਬਜ਼ੁਰਗ ਦੀ ਇੱਛਾ ਤਾਂ ਪੂਰੀ ਕੀਤੀ ਹੀ ਨਾਲ ਹੀ ਉਸ ਨਾਲ ਹੱਸ ਕੇ ਤਸਵੀਰਾਂ ਵੀ ਲਈਆਂ। ਲੋਰੇਟਾ ਦੇ ਜਨਮਦਿਨ ਦੀ ਕਹਾਣੀ ਹਰ ਇੱਕ ਨੂੰਬਹੁਤ ਪਸੰਦ ਆਈ ਲੋਕ ਉਸ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀ ਵਧਾਈ ਦੇਣ ਦੇ ਨਾਲ ਨਾਲ ਜ਼ਿੰਦਾ ਦਿਲੀ ਨਾਲ ਜਿਉਣ ਲਈ ਉਸ ਦੀ ਸਰਾਹਨਾ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ।