ਸੰਗਰੂਰ: ਧੂਰੀ ਦੇ ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਗਿਣਤੀ ਜਿਆਦਾ ਨਾ ਹੋਣ ਕਰਕੇ ਸਰਕਾਰੀ ਤੌਰ ’ਤੇ ਐਮਰਜੈਂਸੀ ਸੇਵਾਵਾ ਸ਼ਾਮ ਦੇ 5 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤਕ ਬੰਦ ਕਰ ਦਿਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਲੋਕਾਂ ’ਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ।
ਇੱਕ ਸਮਾਜਸੇਵੀ ਨੇ ਦੱਸਿਆ ਕਿ ਸ਼ਰੇਆਮ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਇਸ ਗੰਭੀਰ ਮੁੱਦੇ ’ਤੇ ਸਰਕਾਰ ਦੀਆਂ ਅੱਖਾਂ ਬੰਦ ਪਈਆਂ ਹਨ ਜੋ ਕੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਸ ਮੌਕੇ ਸਮਾਜਸੇਵੀ ਸੰਸਥਾ ਦੇ ਮੈਬਰਾਂ ਦਾ ਕਹਿਣਾ ਸੀੇ ਕਿ ਪੰਜਾਬ ਸਰਕਾਰ ਕੁਝ ਲੀਡਰਾਂ ਤੇ ਪ੍ਰਸ਼ਾਸ਼ਨ ਦੀ ਮਿਲੀਭੁਗਲ ਨਾਲ ਸਰਕਾਰੀ ਸੰਸਥਾਵਾਂ ਨੂੰ ਕੁਝ ਨਿੱਜੀ ਹੱਥਾਂ ’ਚ ਦੇਣਾ ਚਾਹੁੰਦੀ ਹੈ।
ਭਾਵੇਂ ਉਹ ਅਜੂਕੇਸ਼ਨ ਹੋਵੇ ਜਾ ਫਿਰ ਸਿਹਤ ਸੇਵਾਵਾਂ, ਅਸੀਂ ਇਹ ਸਭ ਕੁਝ ਨਹੀਂ ਹੋਣ ਦੇਵਾਗੇਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਵੋਟਾਂ ਵੇਲੇ ਜੋ ਜਨਤਾ ਨਾਲ ਕੀਤੇ ਵਾਦੇ ਸਿਰਫ ਝੂਠ ਦਾ ਪੁਲੰਦਾ ਨਿਕਲੇ ਹਨ ਜੋ ਕੇ ਲੋਕਾਂ ਨਾਲ ਖਿਲਵਾੜ ਤੋਂ ਸਿਵਾ ਹੋਰ ਕੁਝ ਨਹੀਂ।
ਬੁਲਾਰਿਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜੇਕਰ ਜਲਦੀ ਹੀ ਇਨ੍ਹਾਂ ਸੇਵਾਵਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਇਹ ਸੰਗਰਸ਼ ਹੋਰ ਵੀ ਤੇਜ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਪ੍ਰਭਸਿਮਰਨ ਮੀਡੀਆ ਨੂੰ ਦੱਸਿਆ ਕਿ ਸਾਡੇ ਕੋਲ ਕੁਲ 19 ਪੋਸਟਾਂ ਹਨ ਜਿਨ੍ਹਾਂ ਵਿਚ ਸਿਰਫ 7 ਡਾਕਟਰ ਹਨ ਬਾਕੀ ਜਲਦੀ ਹੀ ਸਰਕਾਰ ਵੱਲੋਂ ਭਰੀਆਂ ਜਾ ਰਹੀਆਂ ਹਨ