ਲਹਿਰਾਗਾਗਾ: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰਾਂ ਅਤੇ ਸਰਕਾਰੀ ਮੁਲਾਜ਼ਮ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਇਸ ਮੁਹਿੰਮ ਵਿੱਚ ਡਿਊਟੀ ਨਿਭਾ ਰਹੇ ਸਿਹਤ ਵਿਭਾਗ ਦੇ 2019 ਵਿੱਚ ਭਰਤੀ ਕੀਤੇ 1,263 ਮਲਟੀਪਰਪਜ਼ ਹੈਲਥ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਊਟੀ ਦੌਰਾਨ ਕਾਲੀਆਂ ਪੱਟੀਆ ਬੰਨ੍ਹ ਕੇ ਰੋਸ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਤੋਂ ਨਾਕਿਆਂ ਦੀ ਡਿਊਟੀ ਤੋਂ ਇਲਾਵਾ ਪਿੰਡਾਂ ਦੇ ਕੋਰੋਨਾ ਸਰਵੇਖਣ, ਕੋਰੋਨਾ ਪੀੜਤਾਂ ਨੂੰ ਇਕਾਂਤਵਾਸ ਕਰਨਾ ਆਦਿ ਲਗਾਈ ਹੈ, ਪਰ ਤਨਖਾਹ ਘੱਟ ਹੈ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਉਹ 10 ਹਜ਼ਾਰ, 30 ਦੇ ਬੇਸਿਕ ਗਰੇਡ 'ਤੇ ਡਿਊਟੀ ਕਰ ਰਹੇ ਹਨ ਜੋ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਪੇ ਸਕੇਲ ਵਧਾਉਣ ਦੀ ਮੰਗ ਨੂੰ ਜਲਦ ਹੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹ ਵੀ ਹੋਰਨਾਂ ਅਧਿਕਾਰੀਆਂ ਵਾਂਗ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।
ਇਹ ਵੀ ਪੜ੍ਹੋ:515 ਕੇਰਲ ਨਿਵਾਸੀ ਪਰਤੇ ਘਰ, 1.66 ਲੱਖ ਤੋਂ ਵੱਧ ਨੇ ਕਰਵਾਈ ਰਜਿਸਟ੍ਰੇਸ਼ਨ