ਸੰਗਰੂਰ: ਸੰਗਰੂਰ ਦੇ ਪਿੰਡ ਬਡਰੁੱਖਾਂ 'ਚ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਿਜਲੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰ 5 ਅਧਿਕਾਰੀਆਂ ਨੂੰ ਦਫ਼ਤਰ ਦੇ ਵਿੱਚ ਹੀ ਬੰਧਕ ਬਣਾ ਲਿਆ। ਕਿਸਾਨ ਆਗੂਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਜਲੀ ਅਧਿਕਾਰੀਆਂ ਵੱਲੋਂ ਇੱਕ ਪਰਿਵਾਰ ਦਾ ਮੀਟਰ ਕੱਟ ਦਿੱਤਾ ਗਿਆ ਅਤੇ ਬਿਜਲੀ ਦੀ ਕੁੰਡੀ ਲਗਾਉਣ ਦਾ ਆਰੋਪ ਲਗਾ ਦਿੱਤਾ।
ਕਿਸਾਨਾਂ ਨੇ ਦੱਸਿਆ ਕਿ ਜਿਸ ਘਰ ਦਾ ਮੀਟਰ ਕੱਟ ਕੇ ਉਸ 'ਤੇ ਕੁੰਡੀ ਲਗਾਉਣ ਦਾ ਆਰੋਪ ਲਗਾਇਆ ਗਿਆ ਹੈ, ਉਸ ਪਰਿਵਾਰ ਵਿੱਚ ਸਿਰਫ਼ ਔਰਤਾਂ ਹੀ ਰਹਿੰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੀਟਰ ਪਿਛਲੇ 6 ਸਾਲਾਂ ਤੋਂ ਘਰ ਦੇ ਬਾਹਰ ਬਕਸੇ ਵਿੱਚ ਲੱਗਿਆ ਸੀ, ਫੇਰ ਵੀ ਉਨ੍ਹਾਂ ਨੂੰ 17 ਹਜ਼ਾਰ ਦਾ ਜ਼ੁਰਮਾਨਾ ਲਗਾ ਦਿੱਤਾ।
ਇਹ ਵੀ ਪੜ੍ਹੋ: ਸ਼ਾਹੀਨ ਬਾਗ ਧਰਨਾ: ਪਹਿਲੇ ਦਿਨ ਨਹੀਂ ਬਣੀ ਗੱਲ, ਕੱਲ੍ਹ ਮੁੜ ਮਨਾਉਣ ਆਉਣਗੇ ਵਾਰਤਾਕਾਰ
ਕਿਸਾਨਾਂ ਵੱਲੋਂ ਬਿਜਲੀ ਵਿਭਾਗ ਨੂੰ ਚੇਤਾਵਨੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਉਦੋਂ ਤੱਕ ਨਹੀਂ ਧਰਨਾ ਚੁੱਕਿਆ ਜਾਵੇਗਾ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ।