ਸੰਗਰੂਰ: ਨਸ਼ੇ ਦੇ ਗੰਭੀਰ ਮੁੱਦੇ ਨੂੰ ਲੈ ਕੇ ਸੰਗਰੂਰ ਦੇ ਪਿੰਡ ਦਿੜਬਾ 'ਚ ਸਮਾਜ ਸੇਵੀ ਤੇ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਲੋਕਾਂ ਨਾਲ ਗ੍ਰਾਉਂਡ ਲੈਵਲ 'ਤੇ ਜੁੜਕੇ ਵਿਚਾਰ ਪੇਸ਼ ਕੀਤੇ ਤੇ ਨਸ਼ੇ ਦੇ ਮੁੱਦੇ 'ਤੇ ਗੰਭੀਰ ਚਰਚਾ ਕੀਤੀ।
ਇਸ ਮੀਟਿੰਗ ਵਿੱਚ ਆਏ ਹਰ ਵਰਗ ਦੇ ਲੋਕਾਂ ਨੇ ਪੁਲਿਸ ਨੂੰ ਇਹ ਆਸ਼ਵਾਸਨ ਦਿੱਤਾ ਕਿ ਉਹ ਹਰ ਤਰ੍ਹਾਂ ਨਾਲ ਪੁਲਿਸ ਦੀ ਮਦਦ ਕਰਨਗੇ ਤੇ ਚਾਹੇ ਬਾਹਰ ਤੋਂ ਆ ਰਹੀ ਸ਼ਰਾਬ ਦੀ ਵਿਕਰੀ ਹੈ ਜਾ ਫੇਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਉਸ ਨੂੰ ਖ਼ਤਮ ਕਰਨ ਦੇ ਵਿੱਚ ਪੁਲਿਸ ਤੇ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਦੇਣਗੇ।
ਇਸ ਮੀਟਿੰਗ ਵਿੱਚ ਅੰਤਰਰਾਜੀ ਕਬੱਡੀ ਕੋਚ ਗੁਰਮੇਲ ਸਿੰਘ ਨੇ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਪੁਲਿਸ ਇੱਕ ਚੰਗਾ ਉਪਰਲਾ ਕਰ ਰਹੀ ਹੈ। ਨੌਜਵਾਨਾਂ ਨੂੰ ਵੀ ਦੇਸ਼ ਵਿਕਾਸ ਦੇ ਵਿੱਚ ਕੰਮ ਕਰਨ ਲਈ ਨਸ਼ੇ ਨੂੰ ਛੱਡ ਸਿਹਤ ਅਤੇ ਖੇਡ ਵੱਲ ਆਪਣਾ ਧਿਆਨ ਦੇਣਾ ਚਾਹਿਦਾ ਹੈ।
ਉੱਥੇ ਹੀ ਇਸ ਮੌਕੇ 'ਤੇ ਡੀਐੱਸਪੀ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸ ਗੰਭੀਰ ਮੁੱਦੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਪੁਲਿਸ ਨੂੰ ਆਮ ਜਨਤਾ ਦੇ ਪੂਰੇ ਸਹਿਯੋਗ ਦੀ ਲੋੜ ਹੈ ਤਾਂ ਜੋ ਨਸ਼ੇ 'ਤੇ ਠੱਲ ਪਾਈ ਜਾ ਸਕੇ।