ਸੰਗਰੂਰ: ਗਊਸ਼ਾਲਾ ਜ਼ਮੀਨ ਦਾ ਮਾਮਲਾ ਹੋਰ ਗਰਮਾਉਂਦਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਸ਼ਹਿਰ ਦੇ ਵੱਖ ਵੱਖ ਸਮਾਜ ਸੇਵੀਆਂ ਅਤੇ ਗਊ ਸੇਵਕਾਂ ਨੇ ਪਾਤੜਾਂ ਰੋਡ ਗਊਸ਼ਾਲਾ ਦੇ ਸਾਹਮਣੇ ਗਊਆਂ ਰੋਡ ਦੇ ਉੱਪਰ ਖੜ੍ਹੀਆਂ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ। ਇੰਨੀ ਗਰਮੀ ਵਿੱਚ ਵੀ ਧਰਨਾਕਾਰੀ ਧਰਨੇ ’ਤੇ ਬੈਠੇ ਰਹੇ ਅਤੇ ਇਸ ਦੇ ਰੋਸ ਵਜੋਂ ਸ਼ਹਿਰ ਦੇ ਬਾਜ਼ਾਰ ਬੰਦ ਰਹੇ ਅਤੇ ਸਾਮਾਨ ਲੈਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀਂ ਗਊਸ਼ਾਲਾ ਦੀ ਜ਼ਮੀਨ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੇ ਕੋਲ ਗਊਆਂ ਲਈ ਸਿਰਫ਼ ਇਹੀ ਹਰੇ ਚਾਰੇ ਨਾਲ ਪੇਟ ਭਰਨ ਵਾਸਤੇ ਇਹੀ ਸਾਧਨ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਂ ਸਰਕਾਰ ਇਨ੍ਹਾਂ ਬੇਜ਼ੁਬਾਨਾਂ ਦੇ ਪੇਟ ’ਤੇ ਲੱਤ ਕਿਉਂ ਮਾਰ ਰਹੀ ਹੈ ਜਦ ਕਿ ਸਰਕਾਰਾਂ ਨੂੰ ਗਊਸ਼ਾਲਾਵਾ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਸਰਪੰਚ ਅਤੇ ਅਫ਼ਸਰ ਗਊਸ਼ਾਲਾ ਨੂੰ ਚਲਾ ਸਕਦੇ ਹਨ ਤਾਂ ਉਹ ਆ ਕੇ ਚਲਾ ਲੈਣ ਅਸੀਂ ਇਨ੍ਹਾਂ ਗਾਵਾਂ ਦਾ ਸਰਾਪ ਨਹੀਂ ਲੈ ਸਕਦੇ।
ਇਸਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਪਿੰਡ ਗੋਬਿੰਦਪੁਰਾ ਪਾਪੜਾ ਵੱਲੋਂ ਦਿੱਤੀ ਗਈ ਗਊ ਚਾਰੇ ਦੀ ਜ਼ਮੀਨ ਦੀ ਬੋਲੀ ਰੱਦ ਨਾ ਕੀਤੀ ਗਈ ਅਤੇ ਗਊਸ਼ਾਲਾ ਨੂੰ ਉਸ ਦੀ ਜ਼ਮੀਨ ਨਾ ਦਿੱਤੀ ਗਈ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਧਰਨੇ ਦੌਰਾਨ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਾਡੀ ਇਹ ਜ਼ਮੀਨ ਗਊਸ਼ਾਲਾ ਨੂੰ ਨਾ ਦਿੱਤੀ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਸੰਗਰੂਰ ਅਤੇ ਚੰਡੀਗੜ੍ਹ ਵਿਖੇ ਗਊਆਂ ਛੱਡਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।
ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਕਰੀਬ 10 ਸਾਲ ਪਹਿਲਾਂ ਮੁਨੀ ਜੀ ਮਹਾਰਾਜ ਦੇ ਕਹਿਣਾ ਤੇ ਗਊਸ਼ਾਲ ਨੂੰ ਦਿੱਤੀ ਸੀ। ਆਸ-ਪਾਸ ਦੇ ਪਿੰਡ ਦੇ ਲੋਕਾਂ ਨੇ ਗਊਸ਼ਾਲਾ ਕਮੇਟੀ ਨੂੰ ਲੱਖਾਂ ਰੁਪਏ ਇੱਕਠੇ ਕਰਕੇ ਜ਼ਮੀਨ ਨੂੰ ਵਾਹੀ ਯੋਗ ਕਰਨ ਲਈ ਦਿੱਤਾ ਸੀ। ਗਊਆਂ ਲਈ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਰਹੀ ਹੈ, ਪਰ ਹੁਣ ਇਹ ਜ਼ਮੀਨ ਵਾਪਸ ਲੈ ਲਈ ਗਈ ਹੈ, ਜਿਸਦਾ ਪਿੰਡ ਵਾਸੀ ਅਤੇ ਸ਼ਹਿਰ ਦੇ ਲੋਕਾਂ ਵਿਰੋਧ ਕਰ ਰਹੇ ਹਾਂ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਨੂੰ ਕੀਤਾ ਗ੍ਰਿਫਤਾਰ