ਮਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ ਬਣਾਏ ਗਏ ਹਨ ਪਰ ਹਰ ਥਾਂ ਇਨ੍ਹਾਂ ਕੇਂਦਰਾਂ ਦੀ ਹਾਲਤ ਸਹੀ ਨਹੀਂ ਹੈ। ਕਈ ਥਾਵਾਂ ਉੱਤੇ ਸੇਵਾ ਕੇਂਦਰ ਵਿੱਚ ਮੁੱਢਲੀਆਂ ਸਹੂਲਤਾ ਨਹੀਂ ਹਨ ਤੇ ਕਈ ਥਾਵਾਂ ਉੱਤੇ ਸੇਵਾ ਕੇਂਦਰ ਬੰਦ ਪਏ ਹਨ। ਅਜਿਹੀ ਹੀ ਇੱਕ ਖ਼ਬਰ ਮਲੇਰਕੋਟਲਾ ਤੋਂ ਸਾਹਮਣੇ ਆਈ ਹੈ, ਜਿਥੇ ਕੇਂਦਰ ਨੂੰ ਲੱਗਾ ਤਾਲਾ ਲੋਕਾਂ ਨੂੰ ਦੂਰ ਦਰਾੜੇ ਦੇ ਸੇਵਾ ਕੇਂਦਰਾ ਵਿੱਚ ਜਾਣ ਨੂੰ ਮਜਬੂਰ ਕਰ ਰਿਹਾ ਹੈ।
ਸੇਵਾ ਕੇਂਦਰ ਦੇ ਲੱਗੇ ਤਾਲੇ ਬਾਰੇ ਲੋਕਾਂ ਨੇ ਦੱਸਿਆ ਕਿ ਇਹ ਕਈ ਦਿਨਾਂ ਤੋਂ ਬੰਦ ਪਿਆ ਹੈ। ਇਹ ਕੇਂਦਰ ਅਕਾਲੀ ਭਾਜਪਾ ਦੇ ਕਾਰਜਕਾਲ ਵਿੱਚ ਬਣਾਇਆ ਗਿਆ ਸੀ, ਪਰ ਕਾਂਗਰਸ ਦੀ ਸਰਕਾਰ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕ ਹੁਣ ਸਰਕਾਰੀ ਕੰਮ ਕਰਾਉਣ ਲਈ ਦੂਜੇ ਸੇਵਾ ਕੇਂਦਰ ਵਿੱਚ ਜਾਣ ਨੂੰ ਮਜਬੂਰ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕ ਹੁਣ ਸੇਵਾ ਕੇਂਦਰ ਦੀ ਜਮੀਨ ਉੱਤੇ ਪਾਥੀਆਂ ਪੱਥ ਰਹੇ ਹਨ ਤੇ ਖਾਲੀ ਥਾਂ ਉੱਤੇ ਕੂੜਾ ਸੁੱਟ ਰਹੇ ਹਨ। ਸੂਬੇ ਦੇ ਅਜਿਹੇ ਹਾਲਾਤ ਸ਼ਰਮਸਾਰ ਕਰਨ ਵਾਲੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਵੱਲੋਂ ਸੇਵਾ ਕੇਂਦਰ ਦੀ ਵਰਤੋਂ ਸਰਕਾਰੀ ਕੰਮ ਜਿਵੇਂ ਕਿ ਬਿਜਲੀ ਦੇ ਬਿੱਲ, ਸਰਕਾਰੀ ਸਰਟੀਫਿਕੇਟ ਅਤੇ ਹੋਰ ਬਹੁਤ ਦਸਤਾਵੇਜ਼ੀ ਕੰਮਾਂ ਵਾਤਸੇ ਕੀਤਾ ਜਾਂਦਾ ਸੀ। ਲੋਕਾਂ ਵੱਲੋਂ ਸੇਵਾ ਕੇਂਦਰ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।