ਮਲੇਰਕੋਟਲਾ : ਭਾਵੇਂ ਕਿ ਮਲੇਰਕੋਟਲਾ ਜ਼ਿਲ੍ਹਾ ਬਣਾ ਦਿੱਤਾ ਗਿਆ ਪਰ ਹਾਲੇ ਵੀ ਮਲੇਰਕੋਟਲਾ ਸ਼ਹਿਰ ਦੇ ਵਿੱਚ ਕਈ ਅਧਿਕਾਰੀਆਂ ਲਈ ਬੈਠਣ ਲਈ ਦਫ਼ਤਰ ਮੌਜੂਦ ਨਹੀਂ ਇਸ ਦੇ ਚੱਲਦੇ ਇਹ ਸਿਟੀ ਦੋ ਪੁਲਸ ਥਾਣੇ ਨੂੰ ਉਥੇ ਖਸਤਾ ਬਿਲਡਿੰਗ ਹੋਣ ਦੇ ਕਾਰਨ ਬਦਲ ਕੇ ਸਥਾਨਕ ਸੱਤ ਸੌ ਛਿਆਸੀ ਚੌਂਕ ਰਿਹਾ ਸੀ ਇਲਾਕੇ ਵਿੱਚ ਸਰਕਾਰੀ ਇਮਾਰਤ ਵਿੱਚ ਤਬਦੀਲ ਕਰਨ ਲੱਗੇ ਨੇ
ਜਿੱਥੇ ਇਹ ਥਾਣਾ ਸਿਟੀ ਬਣਾਇਆ ਜਾ ਰਿਹਾ ਹੈ ਉਸ ਦਾ ਵਿਰੋਧ ਹੁਣ ਉਥੋਂ ਦੇ ਰਹਿਣ ਵਾਲੇ ਲੋਕ ਖੁੱਲ੍ਹ ਕੇ ਕਰਨ ਲੱਗੇ ਨੇ। ਲੋਕਾਂ ਦੁਆਰਾ ਉੱਚ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਅਤੇ ਇਥੋਂ ਦੇ ਵਿਧਾਇਕਾਂ ਮੰਤਰੀ ਰਜ਼ੀਆ ਸੁਲਤਾਨਾ ਤੱਕ ਵੀ ਪਹੁੰਚ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਤੰਗ ਜਿਹੇ ਰਸਤੇ 'ਚ ਥਾਣਾ ਸਿਟੀ ਨਹੀਂ ਬਣਨੀ ਚਾਹੀਦੀ ਜਿਸ ਕਰਕੇ ਇਸ ਦਾ ਵਿਰੋਧ ਕਰ ਰਹੇ ਹਨ।
ਦੱਸ ਦਈਏ ਕਿ ਵਾਰ ਵਾਰ ਅਫ਼ਸਰਾਂ ਕੋਲ ਜਾਣ ਤੇ ਵੀ ਇਹ ਕੰਮ ਬੰਦ ਹੁੰਦਾ ਨਹੀਂ ਦਿਖਾਈ ਦਿੱਤਾ ਤੇ ਸੇਵਾ ਕੇਂਦਰ ਵਾਲੀ ਜਗ੍ਹਾ ਤੇ ਪੁਲਸ ਥਾਣਾ ਬਣਾਇਆ ਜਾ ਰਿਹਾ ਜਿਸ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸ ਨੂੰ ਦੇਖਦਿਆਂ ਇਥੋਂ ਦੇ ਸਥਾਨਕ 786 ਚੌਂਕ ਦੇ ਇਲਾਕੇ ਦੇ ਲੋਕਾਂ ਵੱਲੋਂ ਪੱਕੇ ਤੌਰ ਤੇ ਧਰਨਾ ਮੁੱਖ ਸੜਕ ਤੇ ਲਗਾ ਦਿੱਤਾ ਗਿਆ ਤੇ ਦੋ ਦਿਨ ਹੋ ਚੁੱਕੇ ਹਨ।
ਇਹ ਵੀ ਪੜ੍ਹੋ:‘ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਫਿਰ ਝੰਬਿਆ’
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਸ ਥਾਣੇ ਨੂੰ ਇੱਥੇ ਬਣਨ ਤੋਂ ਰੋਕਿਆ ਜਾਵੇ ਨਹੀਂ ਤਾਂ ਇਹ ਧਰਨਾ ਇਸੇ ਤਰ੍ਹਾਂ ਚਲਦਾ ਰਹੇਗਾ ਉਨ੍ਹਾਂ ਕਿਹਾ ਕਿ ਖ਼ੌਫ਼ ਭਰੀ ਜ਼ਿੰਦਗੀ ਨਹੀਂ ਜਿਊਣਾ ਚਾਹੁੰਦੇ ਅਤੇ ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਥਾਣਾ ਤਾਂ ਬਿਲਕੁਲ ਨਹੀਂ ਬਣਾਉਣਾ ਚਾਹੁੰਦੇ।