ETV Bharat / state

ਅਮਰੂਦ ਦੀ ਖੇਤੀ ਬਣੀ ਕਿਸਾਨਾਂ ਲਈ ਘਾਟੇ ਦਾ ਸੌਦਾ ! - ਘਾਟੇ ਦਾ ਸੌਦਾ

ਅਮਰੂਦ (Guava) ਦੀ ਖੇਤੀ ਕਰਣ ਵਾਲੇ ਕਿਸਾਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਕਿਸਾਨਾਂ (Farmers) ਦਾ ਕਹਿਣਾ ਹੈ, ਕਿ ਮਾਰਕੀਟ ਵਿੱਚ ਕਿਸਾਨ ਨੂੰ ਅਮਰੂਦ (Guava) ਦਾ ਰੇਟ ਨਹੀਂ ਮਿਲ ਰਹੇ। ਜਿਸ ਕਰਕੇ ਉਹ ਆਪਣੀ ਫ਼ਸਲ ਨੂੰ ਆਵਾਰਾ ਪਸ਼ੂਆਂ ਅੱਗੇ ਸੁੱਟ ਰਹੇ ਹਨ।

ਅਮਰੂਦ ਦੀ ਖੇਤੀ ਬਣੀ ਕਿਸਾਨਾਂ ਲਈ ਘਾਟੇ ਦਾ ਸੌਦਾ

author img

By

Published : Sep 6, 2021, 4:08 PM IST

ਸੰਗਰੂਰ: ਖੇਤੀ ਦਾ ਧੰਦਾ ਦਿਨੋ-ਦਿਨ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਦੀ ਆਮਦਨ ਦੂਗਣੀ ਕਰਨ ਦੇ ਦਾਅਵੇ ਕਰ ਰਹੀਆਂ ਹਨ, ਤਾਂ ਦੂਜੇ ਪਾਸੇ ਖੇਤੀ ਤੋਂ ਰੋਜ਼ੀ ਰੋਟੀ ਵੀ ਨਾ ਚੱਲ ਕਾਰਨ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਕਿਸਾਨ ਦੀ ਆਮਦਨ ਦੂਗਣੀ ਕਰਨ ਦੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਹ ਨਹੀਂ ਪਤਾ, ਕਿ ਕਿਸਾਨ ਜੋ ਫ਼ਸਲ ਪਾਲਣ ਲਈ ਖ਼ਰਚ ਕਰਦੇ ਹਨ, ਖੇਤੀ ਵਿੱਚ ਕਿਸਾਨ ਨੂੰ ਉਹ ਪੈਸੇ ਵੀ ਵਾਪਸ ਨਹੀਂ ਬੱਚਦੇ।

ਜ਼ਿਲ੍ਹੇ ਵਿੱਚ ਅਮਰੂਦ ਦੀ ਖੇਤੀ ਕਰਣ ਵਾਲੇ ਕਿਸਾਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ, ਕਿ ਮਾਰਕੀਟ ਵਿੱਚ ਕਿਸਾਨ ਨੂੰ ਅਮਰੂਦ ਦਾ ਰੇਟ ਨਹੀਂ ਮਿਲ ਰਹੇ। ਜਿਸ ਕਰਕੇ ਉਹ ਆਪਣੀ ਫ਼ਸਲ ਨੂੰ ਆਵਾਰਾ ਪਸ਼ੂਆਂ ਅੱਗੇ ਸੁੱਟ ਰਹੇ ਹਨ।

ਅਮਰੂਦ ਦੀ ਖੇਤੀ ਬਣੀ ਕਿਸਾਨਾਂ ਲਈ ਘਾਟੇ ਦਾ ਸੌਦਾ

ਮੀਡੀਆ ਨਾਲ ਗੱਲਬਾਤ ਦੌਰਾਨ ਬਲਜਿੰਦਰ ਸਿੰਘ ਨਾਮ ਦੇ ਕਿਸਾਨਾਂ ਨੇ ਕਿਹਾ, ਕਿ ਅਮਰੂਦ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਅਮਰੂਦ ਦਾ ਇੱਕ ਰੁਪਏ ਪ੍ਰੀਤ ਕਿਲੋਂ ਦੇ ਹਿਸਾਬ ਨਾਲ ਰੇਟ ਮਿਲ ਰਿਹਾ ਹੈ, ਜਦਕਿ ਵਪਾਰੀ ਕਿਸਾਨ ਤੋਂ ਇੱਕ ਰੁਪਏ ਪ੍ਰਤੀ ਕਿਲੋਂ ਖਰੀਦ ਕੇ ਆਪ 40 ਰੁਪਏ ਪ੍ਰਤੀ ਕਿਲੋ ਵੇਚ ਰਿਹਾ ਹੈ।

ਉਨ੍ਹਾਂ ਨੇ ਕਿਹਾ, ਕਿ ਅੱਜ ਅਮਰੂਦ ਦੀ ਫ਼ਸਲ ਕਿਸਾਨ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀ, ਜਦਕਿ ਫਸਲ ਤੋਂ ਬਚਤ ਹੋਣੀ, ਤਾਂ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਨੇ ਕਿਹਾ, ਕਿ ਅਸੀਂ ਟਰਾਲੀ ਭਰ ਕੇ ਜਦੋਂ ਮੰਡੀ ਲੈਕੇ ਜਾਦੇ ਹਾਂ, ਤਾਂ ਉੱਥੇ ਅਮਰੂਦਾਂ ਦੀ ਭਰੀ ਟਰਾਲੀ ਟਰੈਕਟਰ ਦੇ ਤੇਲ ਦੇ ਪੈਸੇ ਵੀ ਪੂਰੇ ਨਹੀਂ ਕਰਦੀ।

ਇਸ ਮੌਕੇ ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਜੇਕਰ ਸਰਕਾਰਾਂ ਕਿਸਾਨ ਨੂੰ ਬਚਾਉਣਾ ਚਾਹੁੰਦੀਆਂ ਹਨ, ਤਾਂ ਉਹ ਹਰ ਫਸਲ ‘ਤੇ ਐੱਮ.ਐੱਸ.ਪੀ. ਦੇਣ, ਤਾਂ ਜੋ ਕਿਸਾਨ ਭਾਰਤ ਦੀ ਧਰਤੀ ‘ਤੇ ਜਿਉਦਾ ਰਹੇ ਸਕੇ।

ਉਨ੍ਹਾਂ ਕਿਹਾ, ਕਿ ਜੇਕਰ ਦੇਸ਼ ਦੀਆਂ ਸਰਕਾਰਾਂ ਨੇ ਜਲਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ, ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਖੇਤੀ ਛੱਡ ਕੇ ਕੋਈ ਹੋਰ ਧੰਦਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ, ਕਿ ਜੇਕਰ ਕਿਸਾਨ ਨੇ ਖੇਤੀ ਛੱਡ ਦਿੱਤਾ, ਤਾਂ ਦੇਸ਼ ਵਿੱਚ ਅਨਾਜ, ਫੱਲ, ਫੁੱਲ ਹਰ ਉਹ ਚੀਜ਼ ਖ਼ਤਮ ਹੋ ਜਾਵੇਗੀ, ਜੋ ਮਨੁੱਖ ਦੇ ਜਿਉਦੇ ਰਹਿਣ ਲਈ ਅੱਤ ਜ਼ਰੂਰੀ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਇਸ ਸਰਹੱਦੀ ਖੇਤਰ 'ਚ ਸੁਰੱਖਿਆ ਦੇ ਇੰਤਜ਼ਾਮ ਠੁੱਸ

ETV Bharat Logo

Copyright © 2025 Ushodaya Enterprises Pvt. Ltd., All Rights Reserved.