ਮਲੇਰਕੋਟਲਾ: ਮਲੇਰਕੋਟਲਾ ਪਟਿਆਲਾ ਮੁੱਖ ਮਾਰਗ 'ਤੇ ਮਹੋਰਾਨਾ ਟੋਲ ਪਲਾਜ਼ਾ 'ਤੇ ਲੋਕ ਇਨਸਾਫ਼ ਪਾਰਟੀ ਅਤੇ ਸਥਾਨਕ ਲੋਕਾਂ ਵੱਲੋਂ ਇਕੱਠੇ ਹੋ ਕੇ ਕਈ ਘੰਟਿਆਂ ਬੱਧੀ ਜਾਮ ਲਗਾਈ ਰੱਖਿਆ, ਜਿਸ ਕਾਰਨ ਉੱਥੋਂ ਦੀ ਗੁਜ਼ਰਨ ਵਾਲੇ ਵਾਹਨ ਬਿਨ੍ਹਾਂ ਟੋਲ ਪਰਚੀ ਕਟਵਾਏ ਤੋਂ ਹੀ ਗੁਜ਼ਰਦੇ ਦਿਖਾਈ ਦਿੱਤੇ।
ਇਸ ਮੌਕੇ ਇਨ੍ਹਾਂ ਲੋਕਾਂ ਨੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਕਾਫ਼ੀ ਲੰਮੇ ਸਮੇਂ ਤੋਂ ਸੜਕਾਂ ਦੀ ਮੁਰੰਮਤ ਦਾ ਕੰਮ ਨਹੀਂ ਕਰ ਰਹੇ, ਜਿਸ ਕਰਕੇ ਆਏ ਦਿਨ ਇੱਥੇ ਸੜਕੀ ਹਾਦਸਿਆਂ ਦੇ ਵਿੱਚ ਇਨਸਾਨੀ ਜਾਨਾਂ ਜਾਂ ਰਹੀਆਂ ਹਨ। ਹਾਲਾਂਕਿ ਸਰਕਾਰ ਹੁਣ ਇਸ ਟੋਲ ਪਲਾਜ਼ਾ ਨੂੰ ਨਿੱਜੀ ਕੰਪਨੀ ਦੇ ਅੱਧ ਵਿਚਾਲੇ ਕੰਮ ਛੱਡਣ ਤੋਂ ਬਾਅਦ ਇਸਦੀ ਸੰਭਾਲ ਕਰਦੀ ਆ ਰਹੀ ਹੈ, ਜਿਸ ਤੋਂ ਬਾਅਦ ਹੁਣ ਇਸ ਦਾ ਸਾਰਾ ਕੰਮਕਾਜ PWD ਵਿਭਾਗ ਪਟਿਆਲਾ ਦੇਖ ਰਿਹਾ ਹੈ। ਇਸ ਮੌਕੇ
ਆਗੂਆਂ ਨੇ ਕਿਹਾ ਕਿ ਜੇਕਰ ਛੇਤੀ ਸੜਕਾਂ ਦੇ ਮੁਰੰਮਤ ਦਾ ਕੰਮ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੱਕੇ ਤੌਰ 'ਤੇ ਧਰਨਾ ਲਗਾਉਣਗੇ ਨਾਲ ਜੋ ਨਿੱਜੀ ਕੰਪਨੀ ਅੱਧ ਵਿਚਾਲੇ ਠੇਕਾ ਛੱਡ ਕੇ ਚਲੇਗੀ ਉਸਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਪੰਜਾਬ ਬਜਟ ਸੈਸ਼ਨ: ਕਾਂਗਰਸੀ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ
ਉਧਰ ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਟੁੱਟੀਆਂ ਸੜਕਾਂ ਦੀ ਮੁਰੰਮਤ ਸਰਕਾਰ 'ਤੇ ਟੋਲ ਵਿਭਾਗ ਪੀਡਬਲਯੂ ਤੋਂ ਕਦੋਂ ਕਰਵਾਉਂਦਾ ਹੈ ਜਾਂ ਫਿਰ ਦੁਬਾਰਾ ਤੋਂ ਇਨ੍ਹਾਂ ਲੋਕਾਂ ਨੂੰ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਏਗਾ। ਇਹ ਆਉਣ ਵਾਲਾ ਸਮਾਂ ਦੱਸੇਗਾ।