ਮਲੇਰਕੋਟਲਾ: ਘੱਟ ਗਿਣਤੀ ਮੁਸਲਿਮ ਜਥੇਬੰਦੀਆਂ ਤੇ ਇਸਲਾਮ-ਏ-ਹਿੰਦ ਨਾਮਕ ਸੰਸਥਾ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ ਦੇ ਤਹਸੀਲਦਾਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ। ਇਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੇਸ਼ ਅੰਦਰ ਹੋ ਰਹੀਆਂ ਘੱਟ ਗਿਣਤੀ ਵਾਲੇ ਵਰਗਾਂ, ਜਿਸ ਵਿੱਚ ਜਿਆਦਾਤਰ ਮੁਸਲਿਮ ਲੋਕਾਂ 'ਤੇ ਹਮਲੇ ਹੋ ਰਹੇ ਹਨ, ਉਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ।
ਇਹ ਵੀ ਪੜ੍ਹੋ : ਸੰਸਦ 'ਚ ਅੱਜ ਗੂੰਜੇ ਪੰਜਾਬ ਦੇ ਮੁੱਦੇ
ਇਸ ਮੌਕੇ ਜਮਾਤ-ਏ-ਇਸਲਾਮੀ ਦੇ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀ ਫਿਜ਼ਾ ਖ਼ਰਾਬ ਹੋ ਰਹੀ ਹੈ ਜਿਸ ਨੂੰ ਜਲਦ ਠੀਕ ਕਰਨ ਦੀ ਲੋੜ ਹੈ। ਭਾਰਤ ਇੱਕ ਆਜ਼ਾਦ ਦੇਸ਼ ਹੁੰਦੇ ਹੋਏ ਵੀ ਇੱਥੇ ਘੱਟ ਗਿਣਤੀ ਵਾਲੇ ਵਰਗਾਂ ਨਾਲ ਕਈ ਕੁੱਟਮਾਰ ਦੀਆਂ ਘਟਨਾਵਾਂ ਤੇ ਕਤਲ ਵਰਗੀਆਂ ਘਟਨਾਵਾਂ ਵੱਧ ਰਹੀਆਂ ਹਨ। ਇੰਨ੍ਹਾਂ ਘਟਨਾਵਾਂ 'ਤੇ ਜਲਦ ਹੀ ਰੋਕ ਲਾਉਣ ਲਈ ਉਨ੍ਹਾਂ ਨੇ ਦੇਸ਼ ਦੇ ਸੁਪਰੀਮੋ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਵਿੱਚ ਅਪੀਲ ਕਰਦਿਆਂ ਲਿਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਨਾਲ ਨਾਲ ਦੋਸ਼ੀਆਂ ਖ਼ਿਲਾਫ ਕਾਰਵਾਈ ਵੀ ਕੀਤੀ ਜਾਵੇ।