ਸੰਗਰੂਰ: ਸੀਏਏ ਤੇ ਐਨਆਰਸੀ ਕਾਨੂੰਨ ਨੂੰ ਹਟਾਉਣ ਲਈ ਵੱਖ-ਵੱਖ ਜਥੇਬੰਦੀਆਂ ਤੇ ਭਾਈਚਾਰਿਆਂ ਵੱਲੋਂ ਗਣੰਤਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਪੰਜਾਬ ਬੰਦ ਕੀਤਾ ਗਿਆ। ਪੰਜਾਬ ਬੰਦ 'ਤੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਕਈ ਪਾਰਟੀਆਂ ਸ਼ਾਮਿਲ ਹੋਈਆਂ।
ਮਲੇਰਕੋਟਲਾ ਸ਼ਹਿਰ 'ਚ ਪੰਜਾਬ ਦੇ ਬੰਦ ਹੋਣ ਦਾ ਖਾਸਾ ਅਸਰ ਦੇਖਿਆ ਗਿਆ। ਜਿੱਥੇ ਬਾਜ਼ਾਰ ਦੀਆਂ ਦੁਕਾਨਾਂ, ਸਬਜ਼ੀ ਮੰਡੀਆਂ ਮੁਕੰਮਲ ਤਰੀਕੇ ਨਾਲ ਬੰਦ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਬੱਸ ਸਟੈਂਡ ਵੀ ਪੂਰਨਤੌਰ ਤੇ ਖਾਲੀ ਨਜ਼ਰ ਦੇਖੇ ਗਏ। ਇਸ ਨਾਲ ਆਵਾਜਈ ਸੇਵਾ ਨੂੰ ਬੰਦ ਕੀਤਾ ਗਿਆ। ਪੰਜਾਬ ਬੰਦ ਮੌਕੇ ਮਲੇਰਕੋਟਲਾ 'ਚ ਹਰ ਭਾਈਚਾਰੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਰੋਸ ਪ੍ਰਦਰਸ਼ਨ ਪੁਰੇ ਮਲੇਰਕੋਟਲਾ ਦਾ ਦੌਰਾ ਕੱਢ ਕੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਇਸ ਪ੍ਰਦਰਸ਼ਨ ਦਾ ਮਕਸਦ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਸੀਏਏ ਕਾਨੂੰਨ ਨੂੰ ਹਟਾਉਣਾ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਥੇ ਸਾਰੇ ਧਰਮਾਂ ਦੇ ਲੋਕ ਇੱਕਜੁੱਟ ਹਨ ਤੇ ਉਹ ਇੱਕਜੁੱਟ ਰਹਿਣਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਉਹ ਦੇਸ਼ 'ਚ ਅਮਨ ਤੇ ਸ਼ਾਤੀ ਕਾਇਮ ਰੱਖਣ।
ਜ਼ਿਕਰਯੋਗ ਹੈ ਕਿ ਪੰਜਾਬ ਬੰਦ 'ਤੇ ਸਰੁੱਖਿਆ ਨੂੰ ਮੱਧੇਨਜ਼ਰ ਰੱਖਦੇ ਹੋਏ ਚਾਰੇ ਪਾਸੇ ਪੰਜਾਬ ਪੁਲਿਸ ਮੁਸ਼ਤੈਦ ਕੀਤੀ ਗਈ ਹੈ।