ਸਂਗਰੂਰ : ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਰਬੰਸ ਲਾਲ ਗਰਗ ਨੂੰ ਪੁਰਾਣੀਆਂ ਚੀਜ਼ਾਂ ਇਕੱਠਾ ਕਰਨ ਦਾ ਸ਼ੌਂਕ ਹੈ। ਹਰਬੰਸ ਗਰਗ ਨੇ ਦੱਸਿਆ ਕਿ ਇਹ ਸ਼ੌਂਕ ਉਹਨਾਂ ਦਾ 18 ਦੀ ਉਮਰ ਵਿੱਚ ਜਾਗਿਆ ਅਤੇ ਅੱਜ ਤੱਕ ਬਰਕਾਰ ਹੈ। 1975 ਵਿੱਚ ਜਦੋਂ ਆਪਣੇ ਪਿਤਾ ਦੀ ਦੁਕਾਨ 'ਤੇ ਜਾਂਦੇ ਹੋਏ ਵੱਖ-ਵੱਖ ਅਖਬਾਰਾਂ ਦੇਖਦੇ ਤਾਂ ਉਹਨਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਇਹ ਖ਼ਾਸ ਚੀਜ਼ਾਂ ਸਾਂਭੀਆਂ ਜਾਣ ਤਾਂ ਉਦੋਂ ਤੋਂ ਹੁਣ ਤਕ ਇਹ ਚੀਜ਼ਾਂ ਸਾਂਭਦੇ ਆ ਰਹੇ ਹਨ ਤੇ ਅੱਜ ਇਹਨਾਂ ਕੋਲ ਕਰੀਬ 15 ਹਜ਼ਾਰ ਅਖ਼ਬਾਰਾਂ ਦੀ ਕੁਲੈਕਸ਼ਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੀ ਕਰੰਸੀ, ਚਾਬੀਆਂ ਦੇ ਛੱਲੇ ਤੇ ਹੋਰ ਵੀ ਬਹੁਤ ਕੁਝ ਸਾਂਭਿਆ ਹੋਇਆ ਹੈ। ਇੱਥੋਂ ਤੱਕ ਕਿ ਹਰਬੰਸ ਗਰਗ ਕੋਲ ਮੈਗਜ਼ੀਨ ਤੇ ਪਲਾਸਟਿਕ ਦੇ ਨੋਟ ਵੀ ਪਏ ਹਨ। ਹਰਬੰਸ ਲਾਲ ਗਰਗ ਕੋਲ ਇੱਕ ਅਜਿਹਾ ਅਖਬਾਰ ਵੀ ਮੌਜੂਦ ਹੈ, ਜੋ 1947 ਵੇਲੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਛਪਿਆ ਸੀ।
35 ਤੋਂ ਵੱਧ ਭਾਸ਼ਾਵਾਂ ਵਿੱਚ ਹੈ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਅਖਬਾਰਾਂ : ਈਟੀਵੀ ਦੇ ਪੱਤਰਕਾਰ ਰਵੀ ਕੁਮਾਰ ਨੇ ਜਦੋਂ ਹਰਬੰਸ ਲਾਲ ਗਰਗ ਨਾਲ ਖ਼ਾਸ ਗੱਲ ਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਇਸ ਸ਼ੌਂਕ ਬਾਰੇ ਦੱਸਿਆ। ਹਰਬੰਸ ਲਾਲ ਗਰਗ ਦਾ ਕਹਿਣਾ ਹੈ ਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਭਾਸ਼ਾਵਾਂ ਅਤੇ 35 ਤੋਂ ਵੱਧ ਦੇਸ਼ਾਂ ਦੀਆਂ ਅਖਬਾਰਾਂ ਇਕੱਠੀਆਂ ਕਰ ਚੁੱਕਿਆ ਹਾਂ। ਇਹਨਾਂ ਨੂੰ ਇਕੱਠਾ ਕਰਨ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਵਿੱਚ ਮੇਰਾ ਕਾਫੀ ਖਰਚ ਹੋ ਚੁੱਕਾ ਹੈ, ਪਰ ਮੈਂ ਫਿਰ ਵੀ ਹਰ ਉਸ ਅਖ਼ਬਾਰ ਦੀ ਇੱਕ-ਇੱਕ ਕਾਪੀ ਜਰੂਰ ਆਪਣੇ ਕੋਲ ਰੱਖੀ ਹੈ ਜੋ ਕਿ ਉਸ ਸਮੇਂ ਕਿਸੇ-ਕਿਸੇ ਕੋਲ ਹੀ ਹੁੰਦੀ ਸੀ। ਵਿਦੇਸ਼ਾਂ ਦੀਆਂ ਅਖਬਾਰਾਂ ਤੋਂ ਇਲਾਵਾ ਉਹਨਾਂ ਕੋਲ ਪੁਰਾਣੀਆਂ ਕਰੰਸੀ, ਮਾਚਿਸ ਦੀਆਂ ਡੱਬੀਆਂ, ਚਾਬੀਆਂ ਤੇ ਹੋਰ ਵੀ ਬਹੁਤ ਕੁਝ ਸਾਂਭਿਆ ਹੋਇਆ ਹੈ। ਇੰਨਾ ਹੀ ਨਹੀਂ ਹਰਬੰਸ ਲਾਲ ਗਰਗ ਕੋਲ ਨੇਤਰਹੀਣ ਵੱਲੋਂ ਪੜ੍ਹੇ ਜਾਣ ਵਾਲੀਆਂ ਅਖਬਾਰਾਂ ਦੀਆਂ ਵੀ ਕੁਝ ਕਾਪੀਆਂ ਹਨ।
- Royal Tiger News : ਬੰਗਾਲ ਸਫਾਰੀ ਪਾਰਕ 'ਚ ਟਾਈਗਰਸ ਰੀਕਾ ਨੇ ਤਿੰਨ ਸਿਹਤਮੰਦ ਬੱਚਿਆਂ ਨੂੰ ਦਿੱਤਾ ਜਨਮ
- Murder in Amritsar: ਦੇਰ ਰਾਤ ਜੰਡਿਆਲਾ ਗੁਰੂ 'ਚ ਚੱਲੀਆਂ ਗੋਲੀਆਂ, ਦੁਕਾਨ 'ਚ ਦਾਖ਼ਲ ਹੋ ਕੀਤਾ ਕਤਲ
- Fllod In Village: ਕਾਲੀ ਵੇਈਂ ਨਦੀ ਦੇ ਕੰਢੇ ਪਿੰਡ ਬੂਸੋਵਾਲ ਵਿੱਚ ਵੜਿਆ ਬਿਆਸ ਦਰਿਆ ਦਾ ਪਾਣੀ, ਬਣੇ ਹੜ੍ਹ ਵਰਗੇ ਹਾਲਾਤ
ਇਹਨਾਂ ਅਖਬਾਰਾਂ ਨੂੰ ਜਾਂ ਬਾਕੀ ਚੀਜ਼ਾਂ ਨੂੰ ਕਦੇ ਛੱਡਣਗੇ ਨਹੀਂ ਅਤੇ ਨਾ ਹੀ ਵੇਚਣਗੇ, ਪਰ ਕਦੇ ਸਰਕਾਰ ਵੱਲੋਂ ਕੋਈ ਮਿਊਜ਼ੀਅਮ ਖੋਲ੍ਹਿਆ ਜਾਂਦਾ ਹੈ ਤਾਂ ਮੈਂ ਇਹ ਕੁਲੈਕਸ਼ਨ ਜ਼ਰੂਰ ਦੇ ਸਕਦਾ ਹਾਂ ਤਾਂ ਕਿ ਲੋਕ ਇਸ ਤੋਂ ਜਾਣੂ ਹੋ ਸਕਣ। - ਹਰਬੰਸ ਲਾਲ ਗਰਗ
ਜੋ ਕਦੇ ਮਜ਼ਾਕ ਉਡਾਉਂਦੇ ਸਨ, ਅੱਜ ਉਹੀ ਪਸੰਦ ਕਰਦੇ ਹਨ : ਗਰਗ ਨੇ ਕਿਹਾ ਕਿ ਜਦੋਂ ਮੈਂ ਇਹਨਾਂ ਚੀਜਾਂ ਨੂੰ ਇਕੱਠਾ ਕਰਦਾ ਹੁੰਦਾ ਸੀ ਤਾਂ ਬਹੁਤ ਸਾਰੇ ਲੋਕ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਸਨ, ਪਰ ਅੱਜ ਉਹ ਮੈਨੂੰ ਪਸੰਦ ਕਰ ਰਹੇ ਹਨ ਤੇ ਮੇਰੇ ਤਾਰੀਫ਼ ਵੀ ਕਰ ਰਹੇ ਹਨ। ਮੇਰੇ ਇਸ ਸ਼ੌਕ ਨੂੰ ਦੇਖਦੇ ਹੋਏ ਮੇਰੇ ਪੋਤਰੇ ਦਾ ਵੀ ਇਸ ਵੱਲ ਰੁਝਾਨ ਹੋ ਗਿਆ ਹੈ ਤੇ ਮੇਰੇ ਪੋਤੇ ਮੇਰਾ ਸਾਥ ਦੇ ਰਹੇ ਹਨ। ਭਾਵੇਂ ਕਿਸੇ ਨੂੰ ਮਹਿੰਗੀਆਂ ਗੱਡੀਆਂ 'ਚ ਘੁੰਮਣ ਦਾ ਸ਼ੌਕ ਹੁੰਦਾ ਹੈ ਅਤੇ ਕਿਸੇ ਨੂੰ ਵਿਦੇਸ਼ਾਂ ਵਿੱਚ ਜਾ ਕੇ ਘੁੰਮਣ ਦਾ, ਪਰ ਮੈਂ ਆਪ ਕੀਤੇ ਘੁੰਮਣ ਜਾਣ ਦੀ ਬਜਾਏ, ਆਪਣੇ ਸੱਜਣਾ ਮਿੱਤਰਾਂ ਤੋਂ ਤੋਹਫੇ ਵੱਜੋਂ ਇਹ ਹੀ ਮੰਗਦਾਂ ਹਾਂ ਕਿ ਜਦੋਂ ਵੀ ਕਿਸੇ ਦੇਸ਼ ਤੋਂ ਕੋਈ ਘੁੰਮ ਕੇ ਆਵੇ ਤਾਂ ਇੱਕ ਅਖ਼ਬਾਰ ਜਰੂਰ ਲੈਕੇ ਆਵੇ। ਇਸ ਤਰ੍ਹਾਂ ਉਹਨਾਂ ਦਾ ਸ਼ੌਂਕ ਪੂਰਾ ਹੋ ਜਾਂਦਾ ਹੈ।