ਸੰਗਰੂਰ: ਤਹਿਸੀਲ ਮੂਨਕ ਦਾ ਸਰਕਾਰੀ ਹਸਪਤਾਲ ਡਾਕਟਰਾਂ ਦੀ ਕਮੀ ਅਤੇ ਲੋਂੜੀਂਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ ਜਿਸ ਕਾਰਨ ਹਸਪਤਾਲ ਦੀ ਹਾਲਤ ਖ਼ਸਤਾ ਹੋ ਗਈ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਮੂਨਕ ਦੇ 100 ਮੰਜੀਆਂ ਵਾਲਾ ਹਸਪਤਾਲ ਖ਼ੁਦ ਬਿਮਾਰੀ ਚਲ ਰਿਹਾ ਹੈ।
ਈਟੀਵੀ ਭਾਰਤ ਦੀ ਟੀਮ ਨੇ ਹਸਪਤਾਲ ਦਾ ਦੌਰਾ ਕਰ ਜਦੋਂ ਉੱਥੇ ਦੀ ਅਸਲ ਤਸਵੀਰ ਦੇਖੀ ਤਾਂ ਸਾਹਮਣੇ ਆਇਆ ਕਿ ਹਸਪਤਾਲ 'ਚ ਡਾਕਟਰਾਂ ਦਾ ਕਮੀ ਤਾਂ ਹੈ ਹੀ ਪਰ ਨਾਲ ਹੀ ਇੱਥੇ ਦਵਾਈਆਂ ਵੀ ਨਾ-ਮਾਤਰ ਹੀ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਜ਼ਰੂਰੀ ਸਹੂਲਤਾਵਾਂ ਤੋਂ ਸੱਖਣਾ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਜਾਂ ਫਿਰ ਸੰਗਰੂਰ ਜ਼ਿਲ੍ਹੇ ਦੇ ਮੁੱਖ ਹਸਪਤਾਲ ਜਾਣਾ ਪੈਂਦਾ ਹੈ।
ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸੀਨੀਅਰ ਡਾਕਟਰ ਸਤੀਸ਼ ਨੇ ਦੱਸਿਆ ਕਿ 100 ਮੰਜਿਆਂ ਵਾਲੇ ਇਸ ਹਸਪਤਾਲ ਨੂੰ 2013 'ਚ ਅਕਾਲੀ ਸਰਕਾਰ ਸਮੇਂ ਬਣਾਇਆ ਗਿਆ ਸੀ ਜੋ 85 ਪਿੰਡਾਂ ਨੂੰ ਸਿਹਤ ਸੇਵਾਵਾਂ ਦੇ ਰਿਹਾ ਸੀ , ਪਰ ਮੌਜੂਦਾ ਸਰਕਾਰ ਦੇ ਸਮੇਂ ਇਹ ਹਸਪਤਾਲ ਕਈ ਕਮੀਆਂ ਤੋਂ ਜੂਝ ਰਿਹਾ ਹੈ।
ਇਹ ਵੀ ਪੜ੍ਹੋ-SYL ਮੁੱਦੇ 'ਤੇ 'ਆਪ' ਹਰ ਲੜਾਈ ਲੜਨ ਲਈ ਤਿਆਰ: ਚੀਮਾ
ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਸੂਬਾ ਸਰਕਾਰ ਤੰਦਰੁਸਤ ਪੰਜਾਬ ਮਿਸ਼ਨ ਚਲਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ਦਾ ਹਸਪਤਾਲ ਮੱਢਲੀ ਜ਼ਰੂਰਤਾਂ ਤੋਂ ਸੱਖਣਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖ਼ਰ ਸੂਬਾ ਸਰਕਾਰ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਹਸਪਤਾਨ ਨੂੰ ਲੋੜੀਂਦੀਆਂ ਵਸਤਾਂ ਕਦੋਂ ਮੁਹੱਈਆ ਕਰਵਾਉਂਦੀ ਹੈ।