ਸੰਗਰੂਰ: ਧੂਰੀ ਦੇ ਮਾਧੋਪੁਰੀ ਮੁਹੱਲੇ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਨੇ ਖੁਦਕੁਸ਼ੀ ਘਰੇਲੂ ਝਗੜੇ ਤੋਂ ਤੰਗ ਆ ਕੇ ਕੀਤੀ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਸੀ ਜਿਸ ਵਿੱਚ ਮ੍ਰਿਤਕ ਨੌਜਵਾਨ ਆਪਣੇ ਚਾਚੇ ਤੇ ਆਪਣੇ ਭਰਾ ਉੱਤੇ ਆਪਣੀ ਮੌਤ ਦਾ ਇਲਜ਼ਾਮ ਲਗਾ ਰਿਹਾ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਪਵਨ ਕੁਮਾਰ ਹੈ। ਉਨ੍ਹਾਂ ਨੇ ਕਿਹਾ ਕਿ ਪਵਨ ਨੂੰ ਉਸ ਦਾ ਭਰਾ ਈਸ਼ੂ ਤੇ ਚਾਚਾ ਸਤੀਸ਼ ਕੁਮਾਰ ਦੋਵੇਂ ਬਹੁਤ ਤੰਗ ਕਰਦੇ ਸਨ। ਇਸ ਕਰਕੇ ਪਵਨ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲਗਾ ਕਿ ਪਵਨ ਆਪਣੇ ਦੋਸਤ ਦੇ ਘਰ ਹੈ। ਜਦੋਂ ਉਹ 2-3 ਦਿਨ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਭਾਲ ਦੌਰਾਨ ਬੰਦ ਪਈ ਫੈਕਟਰੀ ਵਿੱਚੋ ਪਵਨ ਦੀ ਲਾਸ਼ ਬਰਾਮਦ ਹੋਈ। ਪਿਤਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਏ.ਐਸ.ਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਦਾ ਆਪਣੇ ਚਾਚਾ ਸ਼ਤੀਸ਼ ਕੁਮਾਰ ਨਾਲ ਘਰੇਲੂ ਝਗੜਾ ਚਲ ਰਿਹਾ ਸੀ। ਇੱਕ ਦਿਨ ਅਚਾਨਕ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਜੋ ਕਿ ਬਾਲੇ ਦੇ ਸਹਾਰੇ ਸੀ। ਇਸ ਨੂੰ ਲੈ ਕੇ ਘਰ ਵਿੱਚ ਝਗੜਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਦੇ ਚਾਚੇ ਦਾ ਕਹਿਣਾ ਸੀ ਕਿ ਪਵਨ ਕੁਮਾਰ ਨੇ ਜਾਣ ਕੇ ਘਰ ਦੀ ਛਤ ਸੁੱਟੀ ਹੈ ਜਿਸ ਤੋਂ ਬਾਅਦ ਪਵਨ ਕੁਮਾਰ ਗੁੱਸੇ ਵਿੱਚ ਘਰੋਂ ਚਲਾ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਵਨ ਦੀ ਲਾਸ਼ ਧੂਰੀ ਮਲੇਰਕੋਟਲਾ ਰੋਡ ਉੱਤੇ ਸਥਿਤ ਇੱਕ ਬੰਦ ਪਈ ਫੈਕਟਰੀ ਚੋਂ ਮਿਲੀ। ਉਨ੍ਹਾਂ ਕਿਹਾ ਕਿ ਪਵਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਲਿਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪਵਨ ਦੇ ਚਾਚੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:ਰੱਖੜੀ ਦੇ ਤਿਉਹਾਰ 'ਤੇ ਕੋਰੋਨਾ ਦੀ ਮਾਰ